86 ਸਾਲਾਂ ਯੋਗ ਮਾਤਾ ਸ਼ਕੁੰਤਲਾ ਦੇਵੀ ਵੱਲੋਂ ਯੋਗ ਕਲਾਸਾਂ ਲਾਉਣ ਵਾਲੇ ਅਭਿਆਸੀਆ ਨੂੰ ਕੀਤਾ ਸਨਮਾਨਿਤ.
ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਵਾਸੀਆਂ ਦੇ ਲਈ 86 ਸਾਲਾਂ ਯੋਗ ਮਾਤਾ ਸ਼ਕੁੰਤਲਾ ਦੇਵੀ ਇੱਕ ਵਰਦਾਨ ਦੀ ਤਰਾਂ ਕੰਮ ਕਰ ਰਹੀ ਹੈ ਅਤੇ ਅੰਮ੍ਰਿਤਸਰ ਦੇ ਲੋਕ ਮਾਤਾ ਜੀ ਕੋਲ ਆ ਕੇ ਯੋਗ ਦਾ ਅਭਿਆਸ ਕਰ ਰਹੇ ਹਨ ਅਤੇ ਬਹੁਤ ਸਾਰੇ ਲੋਕ ਵੱਖ ਵੱਖ ਬਿਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ ਅਤੇ ਆਪਣੀ ਯੋਗ ਕਲਾਸਾਂ ਦੇ ਵਿੱਚ ਵੱਧ ਚੜ ਕੇ ਹਿੱਸ ਲੈ ਰਹੇ ਹਨ ! ਮਾਤਾ ਸ਼ਕੁੰਤਲਾ ਦੇਵੀ ਹੋਰ ਵੱਲੋਂ ਯੋਗ ਸਿੱਖਣ ਵਾਲਿਆਂ ਨੂੰ ਉਤਸ਼ਾਹਿਤ ਕਾਰਨ ਅਤੇ ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਅੰਮ੍ਰਿਤ ਯੋਗ ਭਵਨ ਵਿੱਚ, ਪੂਜਯ ਯੋਗ ਮਾਤਾ ਜੀ ਦੁਆਰਾ ਚਲਾਈ ਜਾ ਰਹੀ ਯੋਗ ਕਲਾਸ ਵਿੱਚ ਰੋਜ਼ਾਨਾ ਆਉਣ ਵਾਲੇ ਅਭਿਆਸੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਪੂਜਯ ਯੋਗ ਮਾਤਾ ਜੀ ਦੁਆਰਾ ਵੰਡੇ ਜਾ ਰਹੇ ਪਤੰਜਲੀ ਉਤਪਾਦਾਂ ਦਾ ਪ੍ਰਸਾਦ, ਵੰਡ ਕੇ ਉਨ੍ਹਾਂ ਸਾਰਿਆ ਨੂੰ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਤੇ ਰਾਜ ਕੁਮਾਰ ਆਰੀਆ ਵੀ ਵਿਸ਼ੇਸ਼ ਰੂਪ ਦੇ ਵਿੱਚ ਸ਼ਾਮਿਲ ਹੋਏ !
