ਸਿੱਖਿਆ ਦਾ ਪੱਧਰ ਉੱਚਾ ਚੁੱਕ ਰਹੀ ਪੰਜਾਬ ਸਰਕਾਰ: ਦੀਵਾਨ.

 

ਐਨਆਰਆਈ ਬਰਾੜ ਪਰਿਵਾਰ ਨੇ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਵੰਡੇ ਵਰਦੀਆਂ, ਬੂਟ ਤੇ ਸਟੇਸ਼ਨਰੀ

ਲਲਿਤ ਬੇਰੀ 

ਲੁਧਿਆਣਾ, 6 ਮਾਰਚ: ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ। ਉੱਥੇ ਹੀ, ਐਨਆਰਆਈ ਭਾਈਚਾਰਾ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਚ ਕੋਈ ਕਸਰ ਨਹੀਂ ਬਾਕੀ ਛੱਡ ਰਿਹਾ।

ਲੁਧਿਆਣਾ ਦੇ ਪਿੰਡ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਹਰ ਸਾਲ ਦੀ ਤਰ੍ਹਾਂ ਐਨਆਰਆਈ ਬਰਾੜ ਪਰਿਵਾਰ ਵੱਲੋਂ ਸਵਰਗੀ ਬਲਦੇਵ ਸਿੰਘ ਬਰਾੜ ਦੀ ਯਾਦ ਚ ਵਰਦੀਆਂ, ਬੂਟ ਤੇ ਬਸਤੇ ਵੰਡੇ ਗਏ। ਜਿੱਥੇ ਉਨ੍ਹਾਂ ਨਾਲ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਮੌਜੂਦ ਰਹੇ।

ਇਸ ਮੌਕੇ ਦੀਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਜਿੱਥੇ ਸਕੂਲਾਂ ਚ ਢਾਂਚਾਗਤ ਸੁਧਾਰ ਕੀਤੇ ਗਏ ਹਨ, ਉੱਥੇ ਹੀ ਨਵੇਂ ਅਧਿਆਪਕਾਂ ਦੀ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਬਾਰਵੀਂ ਜਮਾਤ ਤੱਕ ਸਰਕਾਰੀ ਸਕੂਲਾਂ ਚ ਫ੍ਰੀ ਸਿੱਖਿਆ ਵੀ ਦਿੱਤੀ ਜਾਵੇਗੀ। ਉਨ੍ਹਾਂ ਹਰ ਸਾਲ ਪਿੰਡ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਵਰਦੀਆਂ, ਬੂਟ ਤੇ ਬਸਤੇ ਵੰਡਣ ਵਾਲੇ ਬਰਾੜ ਪਰਿਵਾਰ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਸੁਰਿੰਦਰ ਬਰਾੜ, ਜਗਜੀਤ ਬਰਾੜ, ਰਮਨਜੀਤ ਬਰਾੜ, ਬਲਵਿੰਦਰ ਬਰਾੜ ਨੇ ਬੱਚਿਆਂ ਨੂੰ ਸਾਮਾਨ ਵੰਡਿਆ। ਜਿੱਥੇ ਆਲਮਜੀਤ ਮਾਨ, ਅਮਰਪ੍ਰੀਤ ਔਲਖ, ਰਜਨੀਸ਼ ਤੂਰ, ਰਾਜਿੰਦਰ ਸਿੰਘ ਸਿੱਧੂ ਲੰਬੜਦਾਰ, ਜੱਗਾ ਸਿੰਘ ਸਾਬਕਾ ਸਰਪੰਚ, ਸਤਵਿੰਦਰ ਸਿੰਘ ਜਵੱਦੀ, ਆਜ਼ਾਦ ਸ਼ਰਮਾ, ਹਿੰਮਤ ਸਿੰਘ ਸਿੱਧੂ, ਅਜੀਤ ਸਿੰਘ, ਸਕੂਲ ਦੇ ਮੁੱਖ ਅਧਿਆਪਕ ਖੁਸ਼ਹਾਲ ਸਿੰਘ, ਪ੍ਰਭਦੀਪ ਸਿੰਘ, ਗੁਰਦੀਪ ਕੌਰ, ਬਲਜੀਤ ਕੌਰ, ਸੁਪਿੰਦਰ ਕੌਰ ਵੀ ਮੌਜੂਦ ਰਹੇ।