ਨੌਜਵਾਨ ਲੇਖਕ ਹਰਪ੍ਰੀਤ ਅਖਾੜਾ ਦੀ ਕਾਵਿ ਪੁਸਤਕ "ਜ਼ਿੰਦਗੀ" ਲੋਕ ਅਰਪਿਤ.
ਕਰਨ ਜੇਤਲੀ
ਲੁਧਿਆਣਾ, 7ਮਾਰਚ : ਸਾਹਿਤ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਪ੍ਰਗਟ ਕਰਨ ਦਾ ਕਲਾਤਮਿਕ ਮਾਧਿਅਮ ਹੈ, ਜਿਸ ਦੀ ਰਚਨਾਤਮਿਕ ਸ਼ਕਤੀ ਮਨੁੱਖ ਦੇ ਕਲਾਤਮਿਕ ਤੇ ਗੁਣਵਾਨ ਹੋਣ ਦੀ ਸਾਹਦੀ ਭਰਦੀ ਹੈ, ਇਹ ਵਿਚਾਰ ਰਾਜੇਸ਼ ਬਾਦਲ (ਮੈਨੇਜਿੰਗ ਡਾਇਰੈਕਟਰ ਰਾਜ ਸਭਾ ਟੀ ਵੀ) ਨੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਸਾਹਿਰ ਲੁਧਿਆਣਵੀ ਐਡੀਟੋਰੀਮ ਹਾਲ 'ਚ ਕਾਲਜ ਦੀ 100 ਵੀਂ ਵਰ੍ਹੇਗੰਢ ਮੌਕੇ ਨੌਜਵਾਨ ਲੇਖਕ ਹਰਪ੍ਰੀਤ ਸਿੰਘ ਅਖਾੜਾ ਦੀ ਕਾਵਿ ਪੁਸਤਕ "ਜ਼ਿੰਦਗੀ "ਦੇ ਲੋਕ ਅਰਪਣ ਸਮਾਰੋਹ ਦੌਰਾਨ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਉਨ੍ਹਾਂ ਸਾਹਿਰ ਲੁਧਿਆਣਵੀ ਦੀ ਕਾਵਿ ਸਿਰਜਣਾ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਸਰਕਾਰੀ ਕਾਲਜ ਲੁਧਿਆਣਾ ਸਿਖਿਆਰਥੀਆਂ ਲਈ ਅਜਿਹਾ ਮੱਕਾ ਹੈ, ਜਿੱਥੇ ਸਾਹਿਰ ਲੁਧਿਆਣਵੀ ਵਰਗੇ ਵਿਸ਼ਵ ਪ੍ਰਸਿੱਧ ਸ਼ਾਇਰ ਨੇ ਤਾਲੀਮ ਹਾਸਿਲ ਕੀਤੀ ਤੇ ਸਾਹਿਤ ਗਿਆਨ ਰਾਹੀਂ ਲੁਧਿਆਣਾ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤਹਿ ਕੀਤਾ। ਸ੍ਰੀ ਬਾਦਲ ਨੇ ਨੌਜਵਾਨ ਲੇਖਕ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਕਾਲਜ ਦੇ ਵਿਦਿਆਰਥੀ ਆਪਣੀ ਰਚਨਾਤਮਿਕ ਸ਼ੈਲੀ ਰਾਹੀਂ ਭਵਿੱਖ ਦੇ ਸਾਹਿਰ ਲੁਧਿਆਣਵੀ ਬਣਨ ਦਾ ਸੁਪਨਾ ਸੱਚ ਕਰ ਸਕਦੇ ਹਨ। ਇਸ ਦੌਰਾਨ ਮੈਡਮ ਡਾ. ਸੀਮਾ ਭਾਟੀਆ ਨੇ ਲੋਕ ਅਰਪਿਤ ਕੀਤੀ ਪੁਸਤਕ ਜ਼ਿੰਦਗੀ ਦੇ ਸੰਦਰਭ 'ਚ ਪਰਚਾ ਪੜ੍ਹਿਆ। ਉਨ੍ਹਾਂ " ਲੇਖਕ ਹਰਪ੍ਰੀਤ ਸਿੰਘ ਦੀ ਰਚਨਾ ਦੇ ਖੱਟੇ ਮਿੱਠੇ ਅਨੁਭਵ 'ਚੋਂ ਉਪਜੀ ਪਹਿਲੀ ਕਿਤਾਬ ਦੇ ਚੋਣਵੇਂ ਤੇ ਰੌਚਿਕ ਪਹਿਲੂਆਂ 'ਤੇ ਚਾਨਣਾ ਪਾਇਆ । ਇਸ ਮੌਕੇ ਪ੍ਰਿੰਸੀਪਲ ਧਰਮ ਸਿੰਘ ਸੰਧੂ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਨਿੱਕੜੀ ਉਮਰ ਵਿਚ ਹੀ ਸਾਹਿਤਕ ਖੇਤਰ ਨੂੰ ਕਾਵਿ ਪੁਸਤਕ ਭੇਂਟ ਕਰਕੇ ਭਵਿੱਖ ਲਈ ਰਾਹ ਪੱਧਰਾ ਕਰ ਲਿਆ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਹਰਜਾਪ ਕੌਰ, ਪ੍ਰੋ. ਹਰਵਿੰਦਰ ਜੋਸੀ, ਦਲਵੀਰ ਲਿਖਾਰੀ ਤੇ ਕੇਵਲ ਧੀਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਹਿਤ ਸਭਾ ਜਗਰਾਉਂ ਵਲੋਂ ਰਾਜਦੀਪ ਤੂਰ , ਲਿਸ਼ਕਾਰਾ ਟੀ ਵੀ ਕੈਨੇਡਾ ਦੇ ਡਾਇਰੈਕਟਰ ਕੁਲਦੀਪ ਲੋਹਟ, ਭਾਈ ਜਸਵੀਰ ਸਿੰਘ ਖਾਲਸਾ ਨੇ "ਜ਼ਿੰਦਗੀ "ਲੋਕ ਅਰਪਣ 'ਤੇ ਮੁਬਾਰਕਾਂ ਦਿੱਤੀਆਂ ।ਇਸ ਮੌਕੇ ਉੱਘੇ ਲੇਖਕ ਲਲਿਤ ਬੇਰੀ ,ਪ੍ਰੋ ਕਮਲ ਕਿਸ਼ੋਰ, ਡਾ. ਹਰਮਿਲਾਪ ਜੀਰਾ, ਪ੍ਰੋ ਪਰਮਜੀਤ ਕੌਰ, ਚਮਕੌਰ ਸਿੰਘ, ਜਸਵਿੰਦਰ ਧੰਨਾਸੂ, ਪ੍ਰੋ. ਮਿਤਾਲੀ, ਪ੍ਰੋ. ਚਮਕੌਰ ਸਿੰਘ, ਪ੍ਰੋ. ਬਲਜੀਤ ਕੌਰ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਪੂਜਾ ਭਾਟੀਆ, ਪ੍ਰੋ. ਸਾਰੀਕਾ ਪਰਾਸ਼ਰ, ਪ੍ਰੋ. ਅਨਾਮਿਕਾ ਰਾਇ, ਪ੍ਰੋ. ਸੀਮਾ ਅਰੋੜਾ, ਪ੍ਰੋ. ਚਮਕੌਰ ਸਿੰਘ, ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਨਰਪਿੰਦਰ ਸਿੰਘ ਨਾਗਰਾ, ਪ੍ਰੋ. ਵਿਸ਼ਾਲ ਸ਼ਰਮਾ, ਪ੍ਰੋ. ਮਾਨਵ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਮਨਦੀਪ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਜਸਵਿੰਦਰ ਧਨਾਨਸੂ, ਪ੍ਰੋ. ਸੌਰਵ ਸ਼ਰਮਾ ਚਰਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਤਾਬ "ਜ਼ਿੰਦਗੀ" ਦੇ ਪੰਨਿਆਂ 'ਤੇ ਉਕਰੀਆਂ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ ਤੇ ਹਾਜਰ ਵਿਦਿਆਰਥੀਆਂ ਤੋਂ ਵਾਹ ਵਾਹ ਖੱਟੀ।