ਲੁਧਿਆਣਾ ਪੱਛਮੀ ਵਿੱਚ ਅਕਾਲੀ ਦਲ ਨੂੰ ਝਟਕਾ! ਯੂਥ ਅਕਾਲੀ ਦਲ ਦੇ ਦਰਜਨਾਂ ਵਰਕਰ 'ਆਪ' ਵਿੱਚ ਹੋਏ ਸ਼ਾਮਲ.

 

*ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਬਲਜਿੰਦਰ ਕੌਰ ਨੇ ਸਾਰਿਆਂ ਦਾ ਕੀਤਾ ਸਵਾਗਤ*


ਲੁਧਿਆਣਾ, 12 ਜੂਨ (ਵਾਸੂ ਜੇਤਲੀ) - ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਵੀਰਵਾਰ ਨੂੰ ਯੂਥ ਅਕਾਲੀ ਦਲ ਦੇ ਸੈਂਕੜੇ ਆਗੂ ਅਤੇ ਵਰਕਰ 'ਆਪ' ਵਿੱਚ ਸ਼ਾਮਲ ਹੋਏ।


'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਬਲਜਿੰਦਰ ਕੌਰ ਨੇ ਰਸਮੀ ਤੌਰ 'ਤੇ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ 'ਆਪ' ਪਰਿਵਾਰ ਵਿੱਚ ਸਵਾਗਤ ਕੀਤਾ। 

ਯੂਥ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੀਡੀਆ ਇੰਚਾਰਜ ਮਾਲਵਾ ਜ਼ੋਨ ਐਡਵੋਕੇਟ ਦਵਿੰਦਰ ਜੀਤ ਸਿੰਘ ਆਪਣੇ ਸਾਥੀ ਹੌਬੀ ਮਾਂਗਟ, ਮਨੀ ਗੁੱਜਰ, ਮਨਿੰਦਰ ਢਿੱਲੋਂ, ਜਸਪਾਲ ਸਿੰਘ, ਪਾਰਸ, ਗੋਗੀ, ਹਰਸ਼ ਢਿੱਲੋਂ, ਰਿੰਕੂ ਭਨੋਦਾ, ਬਲਵੀਰ ਭਨੋਦਾ, ਸਿੰਮਾ ਭਨੋਦਾ, ਦੀਪੀ ਲਲਤੋਂ, ਤੇਜੀ ਲਲਤੋਂ, ਰਿਦਮ, ਤਰਨਪ੍ਰੀਤ, ਗੁਰਪ੍ਰੀਤ, ਕੁਲਦੀਪ, ਕਾਸ਼ਮ, ਦੀਪ ਮੋਹੀ, ਹਰਪ੍ਰੀਤ, ਅਰੁਣਦੀਪ, ਸਿਮਰਨ,ਅਭੈ, ਸਾਹਿਲ, ਯਾਦਵੀਰ, ਤੇਜੀ, ਦੀਪੂ, ਕਰਮਵੀਰ ਸਿੰਘ, ਅਰੁਣ ਸੇਖੋਂ, ਪ੍ਰਭ ਗਰੇਵਾਲ, ਬੰਤ ਗਰੇਵਾਲ, ਜਸ ਮੁੱਲਾਂਪੁਲ ਅਤੇ ਸੱਤੀ ਗਰੇਵਾਲ ਸਮੇਤ ਕਈ ਹੋਰ ਪਾਰਟੀ ਵਿੱਚ ਸ਼ਾਮਲ ਹੋਏ।


ਸ਼ਾਮਲ ਹੋਏ ਸਾਰੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ 'ਆਪ' ਸਰਕਾਰ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।


ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ 'ਆਪ' ਸਰਕਾਰ ਪ੍ਰਤੀ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ। ਹਰ ਵਰਗ ਅਤੇ ਸਮਾਜ ਦੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ 'ਆਪ' ਦੀ ਲਹਿਰ ਹੈ। ਆਪ ਉਮੀਦਵਾਰ ਇਹ ਚੋਣ ਵੱਡੇ ਫਰਕ ਨਾਲ ਜਿੱਤੇਗਾ।