ਸ਼ਿਵ ਸੈਨਾ ਉਧਵ ਬਾਲਾ ਸਾਹੇਬ ਠਾਕਰੇ ਵੱਲੋਂ ਲੁਧਿਆਣਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਦਿੱਤਾ ਸਮਰਥਨ.
*ਸ਼ਿਵ ਸੈਨਾ ਯੂਬੀਟੀ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਵੱਲੋ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਹਾਜਰੀ ਚ ਪ੍ਰੈਸ ਕਾਨਫਰੰਸ ਚ ਕੀਤਾ ਐਲਾਨ
ਲੁਧਿਆਣਾ (ਇੰਦਰਜੀਤ)- ਅੱਜ ਲੁਧਿਆਣਾ ਦੇ ਨਿੱਜੀ ਹੋਟਲ ਚ ਸ਼ਿਵਸੇਨਾ ਉਦਵ ਬਾਲਾ ਸਾਹੇਬ ਠਾਕਰੇ ਦੇ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ,ਮੁੱਖ ਬੁਲਾਰਾ ਪੰਜਾਬ ਚੰਦਰਕਾਂਤ ਚੱਢਾ ਅਤੇ ਯੂਥ ਵਿੰਗ ਪ੍ਰਭਾਰੀ ਸ਼੍ਰੀ ਹਨੀ ਮਹਾਜਨ ਦੀ ਅਗੁਵਾਈ ਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਸ਼ਿਵਸੇਨਾ ਯੂਬੀਟੀ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਅਮਨ ਅਰੋੜਾ ਜੀ ਅਤੇ ਵਰਕਿੰਗ ਪੰਜਾਬ ਪ੍ਰਧਾਨ ਵਿਧਾਇਕ ਸ.ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਮੌਜੁਦਗੀ ਚ ਲੁਧਿਆਣਾ ਹਲਕਾ ਪੱਛਮੀ ਜ਼ਿਮਨੀ ਚੌਣਾ ਲਈ ਆਪ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਜੀ ਨੂੰ ਸਮਰਥਨ ਦਿੱਤਾ ਗਿਆ /
ਉੱਥੇ ਹੀ ਸ਼ਿਵਸੇਨਾ ਉਦਵਬਾਲਾ ਸਾਹੇਬ ਠਾਕਰੇ ਦੇ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਨੇ ਹਲਕਾ ਪੱਛਮੀ ਚ ਆਪ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਜੀ ਨੂੰ ਵੱਧ ਤੋਂ ਵੱਧ ਲੀਡ ਨਾਲ ਜੇਤੂ ਬਣਾਉਣ ਲਈ ਸ਼ਿਵਸੇਨਾ ਯੂਬੀਟੀ ਦੇ ਸਾਰੇ ਆਗੂਆਂ ਨੂੰ ਦਿੰਦਿਆਂ ਚੌਣ ਪ੍ਰਚਾਰ ਚ ਤੇਜ਼ੀ ਲਿਆਉਣ ਲਈ ਦਿਸ਼ਾ ਨਿਰਦੇਸ਼ ਦਿੱਤੇ
ਇਸ ਮੌਕੇ ਸ਼ਿਵਸੇਨਾ ਉਦਵਬਾਲਾ ਸਾਹੇਬ ਠਾਕਰੇ ਦੇ ਪੰਜਾਬ ਸੀਨਿਅਰ ਵਾਇਸ ਪ੍ਰਧਾਨ ਰਜਿੰਦਰ ਬਿੱਲਾ (ਗੋਰਾਇਆ),ਰੋਹਿਤ ਮੈੰਗੀ (ਧਾਰੀਵਾਲ),ਸੰਗਠਨ ਮੰਤਰੀ ਪੰਜਾਬ ਰਾਮਪਾਲ ਸ਼ਰਮਾ(ਮੁਕੇਰਿਆਂ ),ਰੁਤੇਸ਼ ਸਭਰਵਾਲ (ਪਠਾਨਕੋਟ),ਸੱਕਤਰ ਗੁਰਦੀਪ ਸੈਨੀ (ਫਗਵਾੜਾ),ਡਾ.ਮਨਮੋਹਨ ਸਿੰਘ (ਹੁਸ਼ਿਆਰਪੁਰ), ਵਿਕਾਸ ਕੌੜਾ (ਮੋਗਾ),ਪ੍ਰੈੱਸ ਸੱਕਤਰ ਕਮਲ਼ ਸਰੋਜ( ਫਗਵਾੜਾ), ਦੋਆਬਾ ਇੰਚਾਰਜ ਕਿਸ਼ਨਚੰਦ ਸ਼ਾਸਤਰੀ (ਤਲਵਾੜਾ),ਜਿਲਾ ਲੁਧਿਆਣਾ ਪ੍ਰਧਾਨ ਨਿਤਿਨ ਘੰਡ,ਯੂਥ ਵਿੰਗ ਪੰਜਾਬ ਸਕੱਤਰ ਗੌਤਮ ਸੂਦ,ਜਿਲਾ ਕਾਰਜਕਾਰੀ ਪ੍ਰਧਾਨ ਵਰੁਣ ਖੰਨਾ,ਸੀਨਿਅਰ ਆਗੂ ਸ਼ਿਵਾ ਸ਼ਰਮਾ,ਕੈਸ਼ੀਅਰ ਯੋਗੇਸ਼ ਬਾਂਸਲ,ਯੂਥ ਵਿੰਗ ਜਿਲਾ ਪ੍ਰਧਾਨ ਦੀਪਕਾ ਰਾਣਾ ਦੀਪੂ,ਆਈਟੀ ਵਿੰਗ ਪ੍ਰਧਾਨ ਪੀਯੂਸ਼ ਜੋਸ਼ੀ,ਸ਼ਹਿਰੀ ਪ੍ਰਧਾਨ ਬੰਟੀ ਸੋਢੀ ਸ਼ਿਵਸੈਨਿਕ ਹਾਜਿਰ ਸਨ
