ਸੰਗੀਤ ਦੀ ਦੁਨੀਆਂ ਦੇ ਨਾਲ ਜੋੜਨਾ ਸਾਡਾ ਪਹਿਲਾ ਫਰਜ਼ : ਪਾਇਲਟ- ਬੱਲ.

ਕੰਪਨੀ ਬਾਗ ਵਿਖੇ ਕਰਾਉਕੇ ਤੇ ਗਾਉਣ ਵਾਲੇ ਗਾਇਕਾ ਦਾ ਹੋਇਆ ਸਨਮਾਨ 

ਅੰਮ੍ਰਿਤਸਰ ( ਸਵਿੰਦਰ ਸਿੰਘ ) ਸੰਗੀਤ ਇੱਕ ਰੂਹ ਦੀ ਖੁਰਾਕ ਹੈ ਆਦਮੀ ਸਾਰਾ ਦਿਨ ਦੀ ਭੱਜ ਦੌੜ ਤੋਂ ਬਾਅਦ ਸੰਗੀਤ ਸੁਣ ਕੇ ਸਕੂਨ ਮਹਿਸੂਸ ਕਰਦਾ ਹੈ ਅਤੇ ਇਸ ਰੂਹ ਦੀ ਖੁਰਾਕ ਸੰਗੀਤ ਨੂੰ ਲੋਕਾਂ ਦੇ ਵਿੱਚ ਪਹੁੰਚਾ ਰਹੇ ਨੇ "ਪਾਇਲਟ ਬੱਲ" ! ਪਾਇਲਟ ਬੱਲ ਜਿੱਥੇ ਰੰਗਮੰਚ ਦੇ ਸੁਲਝੇ ਹੋਏ ਕਲਾਕਾਰ ਹਨ ਉਸ ਦੇ ਨਾਲ ਨਾਲ ਬਹੁਤ ਸੁਰੀਲੇ ਗਾਇਕ ਵੀ ਹਨ ਅਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਸੰਗੀਤ ਦੇ ਨਾਲ ਜੋੜ ਕੇ ਰੱਖਣਾ ਆਪਣਾ ਫਰਜ ਮੰਨਦੇ ਹਨ ਇਸੇ ਲਈ ਸੰਗੀਤ ਪ੍ਰੇਮੀਆਂ ਦੇ ਲਈ ਕੁਝ ਵੱਖਰਾ ਹੀ ਪੇਸ਼ ਕਰਦੇ ਹਨ ! 


ਪਾਇਲਟ- ਬੱਲ ਐਂਟਰਟੇਨਮੈਂਟ ਗਰੁੱਪ ਵੱਲੋਂ ਸਥਾਨਕ ਇਤਿਹਾਸਕ ਰਾਮਬਾਗ ( ਕੰਪਨੀ ਬਾਗ) ਵਿਖੇ ਸਵ: ਗੁਰਸ਼ਰਨ ਸਿੰਘ ਬੱਬਰ (ਨਿੰਪਾ ) ਦੀ ਯਾਦ ਨੂੰ ਸਮਰਪਿਤ ਕਰਾਉਕੇ ਜਗਤ ਵਿੱਚ ਵਧੀਆ ਗਾਇਕੀ ਅਤੇ ਯੋਗਦਾਨ ਲਈ ਇੱਕ ਐਵਾਰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਉੱਘੇ ਸਮਾਜ ਸੇਵਕ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਅਤੇ ਸ੍: ਕੰਵਰਬੀਰ ਸਿੰਘ ਮੰਜ਼ਿਲ ਸਾਬਕਾ ਉਪ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ,ਮਹਾਂਮੰਤਰੀ ਉ ਬੀ ਸੀ ਮੋਰਚਾ ਭਾਜਪਾ ਪੰਜਾਬ ਤੇ ਉੱਘੇ ਪੱਤਰਕਾਰ ਅਜਮੇਰ ਸਿੰਘ ਬਾਸਰਕੇ, ਭਾਜਪਾ ਕੌਂਸਲਰ ਸ਼੍ਰੀਮਤੀ ਰਮਾ ਮਹਿਤਾ ਮਹਿਮਾਨ ਤੌਰ ਤੇ ਸ਼ਾਮਿਲ ਹੋਏ !


 ਇਸ ਸੰਗੀਤਮਈ ਸ਼ਾਮ ਦੇ ਦੌਰਾਨ ਬੈਸਟ ਕਰਾਉਕੇ ਗਾਇਕ ਰਾਜਕੁਮਾਰ ਮਨੀ, ਆਵਾਜ਼ ਏ ਰਫ਼ੀ ਸ੍: ਅਮਰਜੀਤ ਸਿੰਘ, ਬੈਸਟ ਬਾਲ ਕਰਾਉਕੇ ਗਾਇਕ ਦਿਲਸ਼ੁਮਾਰ ਅਨੰਦ, ਕਰਾਉਕੇ ਪਰੋਮੋਟਰ ਰਾਏ ਸਾੰਵਲ, ਫਿਲਮ ਨਿਰਮਾਤਾ- ਐਕਟਰ- ਕਰਾਉਕੇ ਗਾਇਕ ਸ਼੍ਰੀ ਵਿਜੇ ਭਾਟੀਆ ਨੂੰ ਐਵਾਰਡ ਦਿੱਤਾ ਗਿਆ ਤੇ ਇਹ ਐਵਾਰਡ ਮਾਣਯੋਗ ਮੁੱਖ ਮਹਿਮਾਨਾਂ ਸ੍ ਦਲਜੀਤ ਸਿੰਘ ਕੋਹਲੀ, ਸ੍: ਕੰਵਰਬੀਰ ਸਿੰਘ ਮੰਜ਼ਿਲ ਅਤੇ ਕੌਂਸਲਰ ਰਾਜੇਸ਼, ਰਮਾ ਮਹਿਤਾ ਦੇ ਵੱਲੋ ਦਿੱਤਾ ਗਿਆ !


 ਇਸ ਮੌਕੇ ਤੇ ਦੇਸ਼ ਵਿਦੇਸ਼ ਟਾਈਮਸ ਦੇ ਉੱਘੇ ਪੱਤਰਕਾਰ ਸ੍: ਅਜਮੇਰ ਸਿੰਘ ਬਾਸਰਕੇ ਦਾ ਸਨਮਾਨ ਕੀਤਾ ਗਿਆ ਤੇ ਇਸ ਖਬਰੀ ਅਦਾਰੇ ਦਾ ਧੰਨਵਾਦ ਕੀਤਾ ਗਿਆ! ਇਸ ਮੌਕੇ ਐਵਾਰਡ ਪਾ੍ਪਤ ਕਰਨ ਵਾਲੇ ਕਲਾਕਾਰਾਂ ਖੂਬਸੂਰਤ ਕਰਾਉਕੇ ਗੀਤ ਗਾ ਕੇ ਸਮਾਂ ਬੰਨਿਆ! ਪਾਇਲਟ ਬੱਲ ਗਰੁੱਪ ਦੇ ਕਲਾਕਾਰਾਂ ਜਸਪਾਲ ਬੱਲ,ਗੁਰਮੀਤ ਕੌਰ, ਵੀ ਕੇ ਮਲਹੋਤਰਾ,ਹਰਭਜਨ ਸਿੰਘ,ਪਾਇਲਟ ਸਿੰਘ, ਨਰਿੰਦਰ ਟੋਨੀ ਬਿਜਲੀ ਬੋਰਡ ਅਤੇ ਮਹਿਮਾਨ ਕਲਾਕਾਰਾਂ ਰਾਕੇਸ਼ ਲਿਬਾਸ, ਰਮੇਸ਼ ਸ਼ਰਮਾ, ਲੂਥਰਾ, ਅਨਿਲ ਮਹਿਰਾ, ਜੀਤ ਸਿੰਘ ਆਦਿ ਨੇ ਬਾਲੀਵੁੱਡ ਦੇ ਕਰਾਉਕੇ ਗੀਤ ਗਾ ਕੇ ਸਮਾਂ ਬੰਨਿਆ !


 ਐਵਾਰਡ ਸਮਾਰੋਹ ਵਿੱਚ ਗਾਇਕ ਅਨੂੰ,ਰੰਜੀਤਾ,ਫ਼ਿਲਮੀ ਤੇ ਸੰਗੀਤਕ ਪੱਤਰਕਾਰ ਸਵਿੰਦਰ ਸਾਵੀ ,ਜੇ ਈ ਮੇਨਸ ਯੂਨੀਅਨ ਪੰਜਾਬ ਦੇ ਆਗੂ ਬਮਰਾਹ ਸਾਬ,ਕੌੰਸਲਰ ਡਾ: ਸੁਭਾਸ਼ ਪੱਪੂ,ਨਿਮਪਾ ਪਰਧਾਨ ਪਰਮਜੀਤ ਸਿੰਘ ਬੱਬਰ, ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਲੀਲਾ ਵਰਮਾ ਅਤੇ ਸ਼ਹਿਰ ਦੇ ਸੈਂਕੜੇ ਸੰਗੀਤ ਪ੍ਰੇਮੀ ਮੌਜੂਦ ਸਨ!