ਦਰਗਾਹ ਬਾਬਾ ਨਟ ਪੀਰ ਪਹਿਲਵਾਨ ਸ਼ਾਹ ਜੀ ਦਾ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ.

 

ਅੰਮ੍ਰਿਤਸਰ 19 ਜੂਨ ( ਸਵਿੰਦਰ ਸਿੰਘ ) ਦਰਗਾਹ ਬਾਬਾ ਨਟ ਪੀਰ  ਪਹਿਲਵਾਨ ਸ਼ਾਹ ਜੀ ਦੀ ਮਹਿੰਦੀ ਡੋਰੀ ਦਸਮ ਅਤੇ ਸ਼ੋਭਾ ਯਾਤਰਾ ਅੰਮ੍ਰਿਤਸਰ ਦੇ ਵੱਖ ਵੱਖ ਥਾਵਾਂ ਤੋਂ ਗੁਜਰਦੀ ਹੋਈ ਦਰਗਾਹ ਬਾਬਾ ਨਟ ਪੀਰ ਪਹਿਲਵਾਨ ਸ਼ਾਹ ਜੀ ਵਿਖੇ ਨਤਮਸਤਕ ਹੋਈ। ਇਸ ਸ਼ੋਭਾ ਯਾਤਰਾ ਵਿੱਚ ਸਰਕਾਰਾਂ ਦੁਆਰਾ ਦਿੱਤੇ ਹੋਏ ਆਸ਼ੀਰਵਾਦ ਸਦਕਾ ਅੰਮ੍ਰਿਤਸਰ ਦੇ ਪ੍ਰਸਿੱਧ ਸਮਾਜ ਸੇਵਕ ਕਮਲ ਕੁਮਾਰ ਬੋਰੀ ਜੀ ਨੇ ਸੇਵਾ ਨਿਭਾਈ ਅਤੇ ਪੂਰੇ ਪਰਿਵਾਰ ਸਮੇਤ ਨਟ ਪੀਰ ਪਹਿਲਵਾਨ ਸ਼ਾਹ ਜੀ ਦੀ ਮਹਿਦੀ ਡੋਰੀ ਰਸਮ ਕੀਤੀ ਅਤੇ ਉਸ ਉਪਰੰਤ  ਰਾਜੇ ਮਹਾਰਾਜੇਆਂ ਦੀ ਤਰ੍ਹਾਂ ਸਰਕਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਹਾਥੀ ਘੋੜਿਆਂ ਦੀਆਂ ਸਵਾਰੀਆਂ ਨਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਕੱਢੀ ਗਈ ।


 ਇਸ ਸ਼ੋਭਾ ਯਾਤਰਾ ਵਿੱਚ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਬਾਹਰੋਂ ਆਈਆਂ ਸੰਗਤਾਂ ਨੇ ਬਾਬਾ ਨਟ ਪੀਰ ਪਹਿਲਵਾਨ ਸ਼ਾਹ ਜੀ ਦੇ ਭਰਪੂਰ ਅਸ਼ੀਰਵਾਦ ਪ੍ਰਾਪਤ ਕੀਤੇ ਅਤੇ ਸ਼ੋਭਾ ਯਾਤਰਾ ਵਿੱਚ ਨਤਮਸਤਕ ਹੋਏ । ਇਸ ਸ਼ੋਭਾ ਯਾਤਰਾ ਉਪਰੰਤ ਸੰਗੀਤ ਦੀ ਰੂਹਾਨੀ ਮਹਿਫਲ ਵੀ ਹੋਈ ਜਿਸ ਵਿੱਚ ਗਾਇਕਾ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਦੁਆਰਾ ਸੂਫੀ ਕਲਾਮ ਅਤੇ ਕਵਾਲੀਆਂ ਗਾ ਕੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਵਾਈ  ਅਤੇ ਰੂਹਾਨੀਅਤ ਦੀ ਮਹਿਫਿਲ ਸਜਾਈ। ਆਈਆਂ ਹੋਈਆਂ ਸੰਗਤਾਂ ਵਾਸਤੇ ਸਮਾਜ ਸੇਵਕ ਕਮਲ ਕੁਮਾਰ ਬੋਰੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਭੰਡਾਰੇ ਵੀ ਤਿਆਰ ਕੀਤੇ ਗਏ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੇ ਦਰਬਾਰ ਵਿੱਚ ਹਾਜ਼ਰੀ ਲਗਵਾਈ।  


ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮਾਜ ਸੇਵਕ ਕਮਲ ਕੁਮਾਰ ਬੋਰੀ ਨੇ ਦੱਸਿਆ ਕਿ ਅੱਜ 19 ਜੂਨ ਨੂੰ ਪੰਜਾਬ ਅਤੇ ਪੰਜਾਬ ਦੇ  ਬਾਹਰੋਂ ਪ੍ਰਸਿੱਧ ਗਾਇਕ ਅਤੇ ਕਵਾਲ ਵੀ ਸਰਕਾਰਾਂ ਦੇ ਦਰਬਾਰ ਤੇ  ਆ ਕੇ ਆਪਣੀ ਸੂਫੀ ਗਾਇਕੀ ਅਤੇ ਕਵਾਲੀ ਰਾਹੀਂ ਹਾਜ਼ਰੀ ਭਰਨਗੇ ।ਕਮਲ ਕੁਮਾਰ ਬੋਰੀ ਨੇ ਸਮੂਹ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ  ਬਾਬਾ ਨਟ ਪੀਰ ਪਹਿਲਵਾਨ ਸ਼ਾਹ ਜੀ ਦੇ ਮੇਲੇ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆ ਆਖਿਆl