ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ.

 

 

ਲੁਧਿਆਣਾ 21 ਜੂਨ 2025 :

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀਲੁਧਿਆਣਾ ਦੇ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਸਕਵੈਡਰਨ ਦੇ ਕੈਡਿਟਾਂ ਅਤੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਐਨ ਸੀ ਸੀ ਇਕਾਈ ਦੇ ਕਮਾਂਡਿੰਗ ਅਫ਼ਸਰ ਕਰਨਲ  ਸ਼੍ਰੀਨਿਵਾਸ ਰਾਓਕੈਪਟਨ ਡਾਨਿਤਿਨ ਦੇਵ ਸਿੰਘਲੈਫਡਾਪੀ ਪੀ ਦੂਬੇਡਾਨਿਧੀ ਸ਼ਰਮਾ ਕੌਮੀ ਸੇਵਾ ਯੋਜਨਾ ਸੰਯੋਜਕਕੈਡਿਟਾਂ ਅਤੇ ਵਲੰਟੀਅਰਾਂ ਨੇ ਯੋਗ ਦਿਵਸ ਵਿੱਚ ਹਿੱਸਾ ਲਿਆ

ਯੋਗ ਸੈਸ਼ਨ ਦੌਰਾਨ ਪ੍ਰਾਚੀਨ ਯੋਗ ਅਭਿਆਸ ਰਾਹੀਂ ਸਰੀਰਕ ਅਤੇ ਮਾਨਸਿਕ ਤੰਦੁਰਸਤੀ ਨੂੰ ਬਿਹਤਰ ਕਰਨ ਲਈ ਵਿਭਿੰਨ ਯੋਗ ਆਸਨ ਕੀਤੇ ਗਏ ਵਿਦਿਆਰਥੀਆਂ ਨੇ ਸੂਰਯਾ ਨਮਸਕਾਰਭੁਜੰਗ ਆਸਨਵਜਰ ਆਸਨਅਨੁਲੋਮ-ਵਿਲੋਮ ਆਦਿ ਆਸਨ ਬਹੁਤ ਵਿਧੀਪੂਰਵਕ ਕੀਤੇ

ਡਾਜਤਿੰਦਰ ਪਾਲ ਸਿੰਘ ਗਿੱਲਉਪ-ਕੁਲਪਤੀ ਨੇ ਵਿਦਿਆਰਥੀਆਂ ਦੀ ਉਤਸ਼ਾਹੀ ਭੂਮਿਕਾ ਦੀ ਪ੍ਰਸੰਸਾ ਕੀਤੀ ਅਤੇ ਮਾਨਸਿਕ ਅਤੇ ਸਰੀਰਕ ਤੰਦੁਰਸਤੀ ਬਣਾਈ ਰੱਖਣ ਵਿੱਚ ਯੋਗ ਆਸਨਾਂ ਦੇ ਲਾਭਾਂ ਬਾਰੇ ਗੱਲ ਕੀਤੀ ਉਨ੍ਹਾਂ ਕਿਹਾ ਕਿ ਯੋਗ ਸਿਰਫ ਇਕ ਅਭਿਆਸ ਨਹੀਂ ਸਗੋਂ ਜੀਵਨਸ਼ੈਲੀ ਹੈ ਜੋ ਸਰੀਰ ਅਤੇ ਮਨ ਦੇ ਸੰਤੁਲਨ ਨੂੰ ਸਾਂਵਾਂ ਰੱਖਦੀ ਹੈ

ਕਰਨਲ ਰਾਓ ਨੇ ਕੈਡਿਟਾਂ ਨੂੰ ਸੰਬੋਧਨ ਕੀਤਾ ਅਤੇ ਯੋਗ ਦੀ ਮਹੱਤਤਾ ’ਤੇ ਚਾਨਣਾ ਪਾਇਆ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਲਈ ਸ਼੍ਰੀ ਰਣਜੀਤ ਸਿੰਘਹਿਮਾਲੀਅਨ ਯੋਗਾ ਤੋਂ ਵਿਸ਼ੇਸ਼ ਤੌਰ ’ਤੇ ਯੋਗ ਆਸਨ ਕਰਵਾਉਣ ਲਈ ਪਹੁੰਚੇ

ਡਾਸਵਰਨ ਸਿੰਘ ਰੰਧਾਵਾਡੀਨਵੈਟਨਰੀ ਸਾਇੰਸ ਕਾਲਜ ਨੇ ਕਿਹਾ ਕਿ ਯੋਗ ਅੱਜ ਕੱਲ ਦੇ ਤਨਾਓ ਭਰਪੂਰ ਸਮੇਂ ਵਿੱਚ ਬਹੁਤ ਹੀ ਲਾਹੇਵੰਦ ਕ੍ਰਿਆ ਹੈ ਜਿਸ ਨੂੰ ਵਿਦਿਆਰਥੀਆਂ ਨੂੰ ਅਪਣਾਉਣਾ ਚਾਹੀਦਾ ਹੈ ਡਾਸਰਵਪ੍ਰੀਤ ਸਿੰਘ ਘੁੰਮਣਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਆਸਨਾਂ ਨਾਲ ਵਿਦਿਆਰਥੀਆਂ ਦੀ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਇਹ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ

ਸਮਾਗਮ ਦੀ ਸੰਪੂਰਨਤਾ ’ਤੇ ਯੋਗ ਨੂੰ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕਰਨ ਅਤੇ ਸਮਾਜ ਵਿੱਚ ਇਸ ਦੇ ਫਾਇਦਿਆਂ ਬਾਰੇ ਦੱਸਣ ਦਾ ਅਹਿਦ ਲਿਆ ਗਿਆ