ਐਨਸੀਸੀ ਕੈਡਿਟਸ ਨੂੰ ਦਿੱਤੀ ਡਿਜ਼ਾਸਟਰ ਮੈਨੇਜਮੈਂਟ ਸਬੰਧੀ ਜਾਣਕਾਰੀ.
ਲੁਧਿਆਣਾ (ਇੰਦਰਜੀਤ) - ਸਿਵਿਲ ਡਿਫੈਂਸ ਲੁਧਿਆਣਾ ਦੀ ਟੀਮ ਵੱਲੋਂ ਐਨ.ਸੀ.ਸੀ. ਦੇ ਸਲਾਮਾ ਕੈਂਪ ਵਿੱਚ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਲੁਧਿਆਣਾ ਸੱਤਿਆ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਟੋਰ ਸੁਪਰਡੰਟ ਸਿਵਿਲ ਡਿਫੈਂਸ ਲੁਧਿਆਣਾ ਗੁਰਪ੍ਰੀਤ ਸਿੰਘ ਵੱਲੋ ਐਨ.ਸੀ.ਸੀ. ਦੇ ਕੈਡੇਟਸ ਨੂੰ ਡਿਜਾਸਟਰ ਮੈਨੇਜਮੈਂਟ, ਹੜ੍ਹਾਂ, ਭੂਚਾਲ ਵਰਗੇ ਡਿਜਾਸਟਰਾਂ ਨਾਲ ਨਜਿੱਠਣ ਸਬੰਧੀ ਅਤੇ ਫਸਟ ਏਡ (ਸੀ.ਪੀ.ਆਰ.) ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਅਭਿਆਸ ਵੀ ਕਰਵਾਇਆ ਗਿਆ।
ਇਸ ਸੈਸ਼ਨ ਦੌਰਾਨ ਕੈਡੇਟਸ ਨੂੰ ਕਿਸੇ ਵੀ ਦੁਸ਼ਮਣ ਦੇਸ਼ ਵੱਲੋਂ ਕਿਤੇ ਜਾਣ ਵਾਲੇ ਸੰਭਾਵਿਤ ਹਵਾਈ ਹਮਲੇ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਸੈਸ਼ਨ ਦੀ ਕਰਨਲ ਆਰ.ਐਸ ਚੌਹਾਨ ਜੀ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਬਹੁਤ ਸ਼ਲਾਘਾ ਕੀਤੀ ਅਤੇ ਸਿਵਿਲ ਡਿਫੈਂਸ ਟੀਮ ਦਾ ਕੈਂਪ ਵਿੱਚ ਆਉਣ ਤੇ ਧੰਨਵਾਦ ਕੀਤਾ।
