ਡੀਸੀ ਅੰਮ੍ਰਿਤਸਰ ਵੱਲੋਂ ਭਰੂਣ ਹੱਤਿਆ ਖ਼ਿਲਾਫ਼ ਹਸਤਾਖ਼ਰ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ.

 

*ਮਾਣ ਧੀਆਂ 'ਤੇ ਸੰਸਥਾ ਵੱਲੋਂ 148 ਸਕੂਲਾਂ-ਕਾਲਜਾਂ ਦੇ 1 ਲੱਖ 3 ਹਜਾਰ 209 ਵਿਦਿਆਰਥੀਆਂ ਨੂੰ ਕੀਤਾ ਹੈ ਜਾਗਰੂਕ : ਪ੍ਰਧਾਨ ਮੱਟੂ*



ਅੰਮ੍ਰਿਤਸਰ 22 ਜੂਨ (ਸਵਿੰਦਰ ਸਿੰਘ) - ਜ਼ਿਲ੍ਹੇ ਦੇ ਸਕੂਲ ਮੁੱਖੀਆਂ,ਸਮਾਜ ਸੇਵੀਆ, ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ 'ਤੇ ਖੜ੍ਹੇ ਕਰ ਕੇ ਪਿੱਛਲੇ ਡੇਢ ਦਹਾਕੇ ਤੋਂ ਭਰੂਣ ਹੱਤਿਆ ਖ਼ਿਲਾਫ਼ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਮਹਿਲਾਵਾਂ ਅਤੇ ਧੀਆਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਣ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ 'ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ "ਮਾਣ ਧੀਆਂ 'ਤੇ" ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਵੱਲੋਂ ਪਿੱਛਲੇ ਸਮੇਂ ਵਿੱਚ ਸੰਸਥਾ ਵੱਲੋਂ ਭਰੂਣ ਹੱਤਿਆ ਖ਼ਿਲਾਫ਼ ਚਲਾਈ ਗਈ ਹਸਤਾਖ਼ਰ ਮੁਹਿੰਮ ਵਿੱਚ 148 ਸਕੂਲਾਂ-ਕਾਲਜਾਂ ਦੇ 1 ਲੱਖ 3 ਹਜਾਰ 209 ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਹੈ I ਅੱਜ ਇਸ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਜਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ (ਆਈਏਐਸ) ਨੇ ਆਪਣੇ ਹਸਤਾਖ਼ਰ ਕਰਕੇ ਕੀਤੀ ਅਤੇ ਉਹਨਾਂ ਨੇ ਮਾਣ ਧੀਆਂ 'ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ  ਨੇ ਬੜੀ ਸੰਜੀਦਗੀ ਤੇ ਸੁਹਿਰਦਤਾ ਨਾਲ ਦੇਖਿਆ ਤੇ ਜਾਂਚਣ ਤੋਂ ਬਾਅਦ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਏਨੀ ਵੱਡੀ ਪ੍ਰਾਪਤੀ ਕਰਨ ਤੇ ਵਧਾਈ ਦਿੰਦਿਆਂ ਪਿੱਠ-ਥਾਪੜਾ ਦਿੱਤਾ ਤੇ ਅਗਾਂਹ ਸਮਾਜਿਕ ਬੁਰਾਈਆ ਦਾ ਡਟ ਕੇ ਸਾਹਮਣਾ ਕਰਨ ਦਾ ਹੌਸਲਾ

ਵੀ ਦਿੱਤਾ। ਉਹਨਾਂ ਅੱਗੇ ਕਿਹਾ ਇਸ ਮੁਹਿੰਮ ਨਾਲ ਨੌਜਵਾਨ ਪੀੜ੍ਹੀ 'ਚ ਔਰਤਾਂ ਖਿਲਾਫ ਸਮਾਜ ਵਿੱਚ ਫੈਲੀਆਂ ਕੁਰੀਤੀਆਂ 'ਤੇ ਮੁਕੰਮਲ ਰੋਕ ਲਾਉਣ ਨਾਲ ਭਰੂਣ ਹੱਤਿਆ ਖਿਲਾਫ ਜਾਗਰੁਕਤਾ ਪੈਦਾ ਹੋਵੇਗੀ। ਆਖਿਰ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸ਼ਾਹਨੀ ਨੇ ਮੱਟੂ ਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਪੜ੍ਹਾਈ ਤੇ ਖੇਡਾਂ ਵਿਚ ਉਤਸ਼ਾਹਿਤ ਕਰਨਾ ਇਕ ਵਧੀਆ ਉਪਰਾਲਾ ਹੈ। ਆਖ਼ਿਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ ਕੇ ਸੰਸਥਾ ਦੇ ਸਮੂਹ ਮੈਬਰਾਂ ਮੁੱਖ ਸਰਪ੍ਰਸਤ ਹਰਮਬੀਰ ਸਿੰਘ ਗਿੱਲ (ਡੀਆਈਜੀ), ਸਰਪ੍ਰਸਤ ਰਾਜੇਸ਼ ਸ਼ਰਮਾ (ਐਸਡੀਐਮ) ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ,ਵਾਇਸ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ (ਯੂਕੇ),ਸੀਨੀਅਰ ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਮੀਤ ਪ੍ਰਧਾਨ ਜੀਤ ਸਲੂਜਾ,ਐਡਵੋਕੇਟ ਅਜੈ ਕੁਮਾਰ ਵਰਮਾਨੀ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਨਿਰਵੈਰ ਸਿੰਘ,ਪ੍ਰਿੰ.ਰਾਜੇਸ਼ ਪ੍ਰਭਾਕਰ, ਸ.ਗੁਰਦੇਵ ਸਿੰਘ ਮਾਹਲ, ਸ਼੍ਰੀਮਤੀ ਕੰਵਲਜੀਤ ਕੌਰ ਟੀਨਾ,ਸੀਮਾ ਚੋਪੜਾ, ਨਰਿੰਦਰ ਕੌਰ,ਕਰਮਜੀਤ ਕੌਰ ਜੱਸਲ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ I