ਪੰਜਾਬ ਕਬੱਡੀ ਐਸੋਸੀਏਸ਼ਨ ਦੀ ਲੁਧਿਆਣਾ ਟੀਮ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤ ਕੇ ਰੱਚਿਆ ਇਤਿਹਾਸ.

 


ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਜੇਤੂ ਟੀਮ ਦਾ ਕੀਤਾ ਸਨਮਾਨ


ਲੁਧਿਆਣਾ,22 ਜੂਨ (ਬੰਗਾ)-ਪੰਜਾਬ ਕਬੱਡੀ ਐਸੋਸ਼ੀਏਸ਼ਨ ਵਲੋਂ ਇੰਡੌਰ ਸਟੈਡੀਅਮ ਮੋਗਾ ਵਿਖੇ ਅੰਡਰ 18 ਦੇ ਕਰਵਾਏ ਗਏ ਕਬੱਡੀ ਕੱਪ ਵਿਚ ਵੱਖ ਵੱਖ ਜ਼ਿਲਿਆਂ ਦੀਆਂ ਟੀਮਾਂ ਨੇ ਹਿਸਾ ਲਿਆ। ਜਿਸ ਵਿਚ ਲੁਧਿਆਣਾ ਦੀ ਕਬੱਡੀ ਟੀਮ ਦੇ ਖਿਡਾਰੀਆਂ ਦੇ ਚੰਗਾ ਪ੍ਰਦਰਸ਼ਨ ਕਰਦੇ ਹੋਏ, ਪਹਿਲੀ ਬਾਰ ਲੁਧਿਆਣਾ ਕਬੱਡੀ ਐਸੋਸੀਏਸ਼ਨ ਦੀ ਟੀਮ ਗੋਲਡ ਮੈਡਲ ਜਿੱਤ ਕੇ ਲੁਧਿਆਣਾ ਦਾਂ ਰੋਸ਼ਨ ਕੀਤਾ।ਇਸ ਮੌਕੇ ਆਲ ਇੰਡੀਆ ਕਬੱਡੀ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਲੁਧਿਆਣਾ ਪਹੁੰਚੀ ਟੀਮ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ ਗਈ।ਜਿਸ ਵਿਚ ਬੈਸਟ ਰੈਡਰ ਸਿਮਰਨਜੋਤ ਸਿੰਘ ਪਿੰਡ ਰਣੀਆਂ, ਜਾਫੀ ਮੀਆਂਕ  ਜਮਾਲਪੁਰ, ਜਸਨਪ੍ਰੀਤ ਸਿੰਘ ਹੰਬੜਾਂ, ਮੁਸਤਫਾ ਹੰਬੜਾਂ,ਨਿਖਡ ਜਮਾਲਪੁਰ,ਵਿਕਾਸ਼ ਜਮਾਲਪੁਰ, ਅਜੀਤ ਤਿਵਾੜੀ ਗਿਆਸਪੁਰਾ,ਸ਼ੁਭਮ ਜਮਾਲਪੁਰ, ਅਦਿਤਿਆ ਤਾਜਪੁਰ, ਯੁਵਰਾਜ ਗਿਆਸਪੁਰਾ, ਇੰਦਰਜੀਤ ਬਾਂਸਲ ਸਲੇਮ ਟਾਬਰੀ ਖਿਡਾਰੀਆਂ ਦੀ ਜਿਥੇ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਹੌਸਲਾ ਅਫਜਾਈ ਕੀਤੀ ਗਈ । ਸਨਮਾਨ ਸਮਾਰੋਹ ਦੋਰਾਨ ਕਬੱਡੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੁਰਿਦਰ ਸਿੰਘ ਮਾਸਕੋ, ਅਤੇ ਜੰਗ ਸਿੰਘ ਪਹਿਲਵਾਨ, ਅਸ਼ੋਕ ਸ਼ਰਮਾਂ ਯੂ.ਕੇ, ਕਰਨੈਲ ਸਿੰਘ,ਨਿਰੰਜਣ ਕੁਮਾਰ, ਸਾਗਰ,ਰਾਜ ਕੁਮਾਰ ਆਦਿ ਹਾਜ਼ਰ ਸਨ।