'ਸਿਤਾਰੇ ਜ਼ਮੀਨ 'ਤੇ– ਸਿਨੇਮਾ ਤੋਂ ਹਕੀਕਤ ਵੱਲ : ਕੇਅਰ ਫ਼ੋਰ ਆਟਿਜ਼ਮ ਵੱਲੋਂ ਇਕ ਵਿਲੱਖਣ ਆਯੋਜਨ.

 

ਲੁਧਿਆਣਾ (ਵਾਸੂ ਜੇਤਲੀ) :  ਕੇਅਰ ਫਾਰ ਆਟਿਜ਼ਮ ਸੈਂਟਰ ਨੇ ਅੱਜ ਲੁਧਿਆਣਾ ਦੇ ਪ੍ਰਮੁੱਖ ਮਾਲ ਵਿੱਚ ਇਕ ਭਾਵਨਾਤਮਕ ਅਤੇ ਜਾਗਰੂਕਤਾ ਭਰਪੂਰ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਆਯੋਜਨ ਹਾਲ ਹੀ ਵਿੱਚ ਰਿਲੀਜ਼ ਹੋਈ ਆਮਿਰ ਖ਼ਾਨ ਦੀ ਫਿਲਮ "ਸਿਤਾਰੇ ਜ਼ਮੀਨ ਪਰ" ਤੋਂ ਪ੍ਰੇਰਿਤ ਸੀ, ਜਿਸ ਦਾ ਮਕਸਦ ਖਾਸ ਜ਼ਰੂਰਤਾਂ ਵਾਲੇ ਬੱਚਿਆਂ ਦੀ ਸਮਝ ਨੂੰ ਸਮਾਜ ਵਿੱਚ ਵਧਾਉਣਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਆਟਿਜ਼ਮ ਜਾਗਰੂਕਤਾ ਰਿਬਨ ਪਿੰਨਿੰਗ  ਗਤਿਵਿਧੀ ਨਾਲ ਹੋਈ, ਜਿਸ ਵਿੱਚ ਕੇਅਰ ਫਾਰ ਆਟਿਜ਼ਮ ਦੀ ਸਮਰਪਿਤ ਟੀਮ ਨੇ ਮਾਲ ਵਿੱਚ ਮੌਜੂਦ ਲੋਕਾਂ ਨੂੰ ਰਿਬਨ ਲਾ ਕੇ ਆਟਿਜ਼ਮ ਬਾਰੇ ਜਾਗਰੂਕ ਕੀਤਾ। ਨਾਲ ਹੀ ਆਟਿਜ਼ਮ ਨਾਲ ਸੰਬੰਧਤ ਸਧਾਰਣ ਅਤੇ ਜਾਣਕਾਰੀ ਭਰਪੂਰ ਪੈਂਫਲਿਟ ਵੀ ਵੰਡੇ ਗਏ, ਤਾਂ ਜੋ ਵਧ ਤੋਂ ਵਧ ਲੋਕ ਇਸ ਮਾਮਲੇ ਨੂੰ ਠੀਕ ਢੰਗ ਨਾਲ ਸਮਝ ਸਕਣ। ਇਸੇ ਕੜੀ ਵਿੱਚ ਸੰਸਥਾ ਵੱਲੋਂ ਖਾਸ ਜ਼ਰੂਰਤਾਂ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਮਿਰ ਖ਼ਾਨ ਦੀ ਫਿਲਮ "ਸਿਤਾਰੇ ਜ਼ਮੀਨ ਪਰ" ਦੀ ਇਕ ਵਿਸ਼ੇਸ਼ ਸਕਰੀਨਿੰਗ ਵੀ ਕਰਵਾਈ ਗਈ। ਇਹ ਸਿਰਫ ਮਨੋਰੰਜਨ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਉਹਨਾਂ ਪਰਿਵਾਰਾਂ ਲਈ ਆਪਣੇਪਨ, ਜੁੜਾਅ ਅਤੇ ਸਮਾਜਿਕ ਭਾਗੀਦਾਰੀ ਦਾ ਇਕ ਸ਼ਕਤੀਸ਼ਾਲੀ ਅਨੁਭਵ ਬਣ ਗਈ।                

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਲੁਧਿਆਣਾ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਕਿਹਾ ਕਿ ਕੇਅਰ ਫ਼ੋਰ ਆਟਿਜ਼ਮ ਸੈਂਟਰ ਵਰਗੀਆਂ ਸੰਸਥਾਵਾਂ ਦੇ ਜਤਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਮਰਥਨ ਦਿੰਦਾ ਹੈ।