ਵੈਟਰਨ ਜਰਨਲਿਸਟ ਕੇ. ਐਸ. ਚਾਵਲਾ ਨਹੀਂ ਰਹੇ, ਅੰਤਿਮ ਸੰਸਕਾਰ 26 ਜੂਨ ਨੂੰ.
ਲੁਧਿਆਣਾ (ਇੰਦਰਜੀਤ) - ਪੱਤਰਕਾਰੀ ਦੇ ਖੇਤਰ ਵਿਚ ਲੰਬਾ ਸਮਾਂ ਆਪਣੀਆਂ ਸੇਵਾਵਾਂ ਦੇਣ ਵਾਲੇ ਵੈਟਰਨ ਜਰਨਲਿਸਟ ਸ: ਕਸ਼ਮੀਰ ਸਿੰਘ ਚਾਵਲਾ ਅੱਜ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਉਹਨਾਂ ਦੇ ਵੱਡੇ ਭਰਾ ਸ: ਜੀ ਐਸ ਚਾਵਲਾ ਅਤੇ ਛੋਟੇ ਭਰਾਤਾ ਤਰਨਜੀਤ ਸਿੰਘ ਚਾਵਲਾ ਵੀ ਸ੍ਰੀ ਕੇ ਐਸ ਚਾਵਲਾ ਵਾਂਗ ਲੰਬੇ ਸਮੇਂ ਤੋਂ ਕੌਮੀ ਪੱਧਰ 'ਤੇ ਪੱਤਰਕਾਰਿਤਾ ਨਾਲ ਜੁੜੇ ਰਹੇ ਹਨ। ਟ੍ਰਿਬਿਊਨ ਅਖ਼ਬਾਰ ਨਾਲ ਜੁੜੇ ਰਹੇ ਸਵਰਗੀ ਕੇ ਐਸ ਚਾਵਲਾ ਦੇ ਜਰਨਲਿਜ਼ਮ ਦੇ ਖੇਤਰ ਵਿਚ ਤਜ਼ਰਬੇ ਤੋਂ ਇਸ ਦੌਰ ਦੇ ਬਹੁਤ ਸਾਰੇ ਪੱਤਰਕਾਰਾਂ ਨੇ ਸਿੱਖਿਆ ਹਾਸਿਲ ਕੀਤੀ ਅਤੇ ਉਹਨਾਂ ਦੀ ਸ਼ਾਗਿਰਦੀ ਵਿਚ ਰਹਿ ਕੇ ਉੱਚੀ ਸੁੱਚੀ, ਨਿਰਪੱਖ ਤੇ ਬੇਬਾਕ ਪੱਤਰਕਾਰੀ ਰਾਹੀਂ ਸਮਾਜ ਦੀ ਸੇਵਾ ਕੀਤੀ। ਸ੍ਰੀ ਚਾਵਲਾ ਦਾ ਅੰਤਿਮ ਸੰਸਕਾਰ ਭਲਕੇ 26 ਜੂਨ ਨੂੰ ਸਵੇਰੇ 11.30 ਵਜੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
