ਪੰਜਾਬੀ ਲੋਕ ਗਾਇਕ ਰਛਪਾਲ ਰਸੀਲਾ ਦੇ ਨਾਲ ਸਟੇਜ ਤੇ ਨਜ਼ਰ ਆਵੇਗੀ ਹਰਨੀਤ ਨੀਤੂ.
ਮੋਹਣੀ ਰਸੀਲਾ ਦੇ ਵਿਛੋੜੇ ਤੋਂ ਬਾਅਦ ਹਰਨੀਤ ਨੀਤੂ ਸੰਭਾਲੇਗੀ ਸਟੇਜ -- ਰਸ਼ਪਾਲ ਰਸੀਲਾ
ਅੰਮ੍ਰਿਤਸਰ ( ਸਵਿੰਦਰ ਸਿੰਘ ) ਬੀਤੇ ਦਿਨੀਂ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਮੋਹਣੀ ਰਸੀਲਾ ਦੀ ਮੌਤ ਤੋਂ ਬਾਅਦ, ਦਰਸ਼ਕ ਸੋਚ ਰਹੇ ਹੋਣਗੇ ਕਿ ਮੋਹਣੀ ਰਸੀਲਾ ਹੁਣ ਇਸ ਦੁਨੀਆਂ ਤੇ ਨਹੀਂ ਰਹੀ ਤੇ ਰਸ਼ਪਾਲ ਰਸੀਲਾ ਜੀ ਵੀ ਗਾਇਕੀ ਤੋ ਦੂਰ ਹੋ ਗਏ ਹੋਣਗੇ। ਮਗਰ ਅੱਜ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਰਛਪਾਲ ਰਸੀਲਾ ਨੇ ਆਪਣੀ ਫੇਰ ਤੋ ਨਵੀਂ ਪਾਰੀ ਦੀ ਸ਼ੁਰੂਆਤ ਦੇ ਸੰਕੇਤ ਦੇ ਦਿੱਤੇ ਹਨ। ਅੱਜ ਜਦੋਂ ਰਸ਼ਪਾਲ ਰਸੀਲਾ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਦਰਸ਼ਕਾਂ ਨੇ 45 ਸਾਲ ਤੋਂ ਵੀ ਵੱਧ ਪਿਆਰ ਦਿੱਤਾ ਤੇ ਮੈਨੂੰ ਅੱਜ ਇਥੋਂ ਤਕ ਪਹੁੰਚਾਇਆ ਕਿ ਮੈ ਅਪਣੇ ਸਰੋਤਿਆਂ ਨੂੰ ਚੰਗੇ ਗਾਣੇ ਦੇ ਸਕਾਂ, ਉਹਨਾਂ ਸਰੋਤਿਆਂ ਨੂੰ ਮੈਂ ਨਿਰਾਸ਼ ਨਹੀਂ ਹੋਣ ਦੇ ਸਕਦਾ,ਕਿਉੰਕਿ ਬੀਬਾ ਮੋਹਣੀ ਰਸੀਲਾ ਭਾਵੇਂ ਇਸ ਦੁਨੀਆਂ ਤੇ ਨਹੀਂ,ਪਰ ਉਹਨਾਂ ਦੇ ਗੀਤ ਹਮੇਸ਼ਾ ਹੀ ਤੁਸੀ ਸੁਣਦੇ ਰਹੋਗੇ,ਅਗਰ ਗਾਇਕੀ ਦੀ ਗੱਲ ਕਰੀਏ ਤੇ ਹੁਣ ਮੇਰੇ ਨਾਲ ਹਰਨੀਤ ਨੀਤੂ ਸਾਥ ਦੇਣਗੇ। ਰਸ਼ਪਾਲ ਰਸੀਲਾ ਨੇ ਕਿਹਾ ਕਿ ਹਰਨੀਤ ਨੀਤੂ ਸਾਡੇ ਨਾਲ ਕਾਫੀ ਸਮੇਂ ਤੋਂ ਸਾਡੇ ਨਾਲ ਸਟੇਜ ਤੇ ਕੰਮ ਕਰਦੇ ਆ ਰਹੇ ਹਨ ਤੇ ਬੀਬਾ ਮੋਹਣੀ ਰਸੀਲਾ ਨਾਲ ਵਿਆਹ ਸ਼ਾਦੀ ਸੰਗੀਤ ਤੇ ਵੀ ਸਟੇਜ ਸਾਂਝੀ ਕਰਦੀ ਰਹੀ ਹੈ। ਹਰਨੀਤ ਨੀਤੂ ਨਾਲ ਪਹਿਲਾਂ ਵੀ ਅਸੀਂ ਕਈ ਸਟੇਜਾਂ ਸਾਂਝੀਆਂ ਕੀਤੀਆਂ ਹਨ ਤੇ ਹੁਣ ਲਗਾਤਾਰ ਸਟੇਜ ਤੇ ਅਸੀ ਇਕੱਠੇ ਹੁੰਦੇ ਹਾਂ। ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਤੁਸੀ ਸਾਨੂੰ ਬੀਬਾ ਮੋਹਣੀ ਰਸੀਲਾ ਨੂੰ ਪਿਆਰ ਦਿੱਤਾ, ਉਸੇ ਤਰ੍ਹਾਂ ਹੀ ਹੁਣ ਹਰਨੀਤ ਨੀਤੂ ਜੀ ਨੂੰ ਪਿਆਰ ਦਿਉਗੇ। ਰਸ਼ਪਾਲ ਰਸੀਲਾ ਨੇ ਕਿਹਾ ਕਿ ਹਰਨੀਤ ਨੀਤੂ ਨਾਲ ਸਾਡਾ ਪ੍ਰੋਗਰਾਮ ਦਾ ਸਿਲਸਲਾ ਲਗਾਤਾਰ ਜਾਰੀ ਰਹੇਗਾ।
