ਸੰਜੀਵ ਅਰੋੜਾ ਕੈਬਨਿਟ ਮੰਤਰੀ ਵਜੋਂ ਭਲਕੇ ਲੈਣਗੇ ਹਲਫ਼ .

 ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵਿਚ ਕਲ੍ਹ 3 ਜੁਲਾਈ ਨੂੰ ਹੋਣ ਵਾਲੇ ਵਿਸਤਾਰ ਵਿਚ ਪਿਛਲੇ ਹਫਤੇ ਵੱਡੇ ਮਾਰਜਿਨ ਨਾਲ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।             

    ਸ੍ਰੀ ਅਰੋੜਾ ਨੇ ਰਾਜ ਸਭਾ ਮੈਂਬਰ ਵਜੋਂ ਬੀਤੇ ਦਿਨੀਂ  ਆਪਣਾ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਸਭਾਪਤੀ ਵਲੋਂ ਸਵੀਕਾਰ ਵੀ ਕਰ ਲਿਆ ਗਿਆ ਹੈ।   

  ਦੱਸ ਦੇਈਏ ਕਿ ਜ਼ਿਮਨੀ ਚੋਣ ਲਈ ਮਤਦਾਨ ਤੋਂ ਪਹਿਲੋਂ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਸੰਜੀਵ ਅਰੋੜਾ ਨੂੰ ਚੋਣ ਜਿੱਤਣ ਮਗਰੋਂ ਕੈਬਨਿਟ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਕਲ੍ਹ ਹੋਣ ਵਾਲਾ ਕੈਬਿਨਟ ਵਿਸਤਾਰ/ਫੇਰਬਦਲ ਸਰਕਾਰ ਬਣਨ ਤੋਂ ਬਾਅਦ 7ਵਾਂ ਵਿਸਤਾਰ ਹੈ ਅਤੇ ਸੀਐਮ ਮਾਨ ਨੇ ਇਸਦੇ ਲਈ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਤੋਂ ਸਮਾਂ ਲੈ ਲਿਆ ਹੈ।  ਸੂਤਰਾਂ ਅਨੁਸਾਰ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾਣ ਅਤੇ ਕੁਝ ਹੋਰਨਾਂ ਵਿਧਾਇਕਾਂ ਨੂੰ ਕੈਬਨਿਟ ਵਿਚ ਜਗ੍ਹਾ ਮਿਲ ਸਕਦੀ ਹੈ। ਸ੍ਰੀ ਸੰਜੀਵ ਅਰੋੜਾ ਸਮੇਤ ਮੰਤਰੀ ਮੰਡਲ ਵਿਚ ਲਏ ਜਾਣ ਵਾਲੇ ਹੋਰਨਾਂ ਮੰਤਰੀਆਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਦੁਪਹਿਰ 1 ਵਜੇ ਦੇ ਕਰੀਬ ਸਹੁੰ ਚੁਕਾਉਣਗੇ।