ਗੁਰੂ ਨਾਨਕ ਦੇਵ ਭਵਨ ਵਿਖੇ ਆਯੋਜਿਤ 'ਰੰਗਾਂ ਦੀ ਉਸਤਤ' ਸਮਾਗਮ ਅਮਿੱਟ ਛਾਪ ਛੱਡ ਗਿਆ.

 

ਲੁਧਿਆਣਾ (ਇੰਦਰਜੀਤ) : ਲੋਕਮਨ ਪੰਜਾਬ ਅਤੇ ਜੀ 2 ਐਂਟਰਟੇਨਮੈਂਟ ਵੱਲੋਂ ਸਾਂਝੇ ਤੌਰ ਤੇ ਇੱਕ ਖੂਬਸੂਰਤ ਪ੍ਰੋਗਰਾਮ "ਰੰਗਾਂ ਦੀ ਉੱਸਤਤ" ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਅਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਮਨਪ੍ਰੀਤ ਸਿੰਘ ਵੱਲੋਂ ਆਪਣੀ ਸੁਰੀਲੀ ਆਵਾਜ਼ ਰਾਹੀਂ ਗੀਤਾਂ ਦੀ ਛਹਿਬਰ ਲਾਈ ਗਈ। ਜਿਸ ਵਿੱਚ ਮਨਪ੍ਰੀਤ ਸਿੰਘ ਨੇ ਆਪਣੇ ਪ੍ਰਸਿੱਧ ਗੀਤ ਖੋਪੜ, ਕੀ ਕਰੀਏ, ਇੱਕ ਫੁੱਲ ਮੋਤੀਏ ਦਾ ਅਤੇ ਸੂਫੀ ਕਲਾਮ‌ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। 

   ਅੱਜ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ: ਰਣਜੋਧ ਸਿੰਘ ਜੀਐਸ ਆਟੋ ਅਤੇ ਵਿਸ਼ੇਸ਼ ਤੌਰ 'ਤੇ ਬਲਜੀਤ ਸਿੰਘ ਬੀਤਾ ਕੋਆਰਡੀਨੇਟਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਡਾ: ਵਰਿੰਦਰ ਸਿੰਘ ਭੁੱਲਰ ਨੂੰ ਲੋਕ ਮਨ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਪੁੱਜੇ ਸਵਰਗੀ ਕੁਲਦੀਪ ਮਾਣਕ ਜੀ ਦੇ ਦੋਹਤੇ ਗਾਇਕ ਹਸਨ ਮਾਣਕ ਵੱਲੋਂ ਵੀ ਇੱਕ ਗੀਤ ਪੇਸ਼ ਕੀਤਾ  ਗਿਆ। 

ਸਮਾਗਮ ਵਿੱਚ ਉਚੇਚੇ ਤੌਰ 'ਤੇ ਸ੍ਰੀ ਅਸ਼ਵਨੀ ਜੇਤਲੀ ਸੀਨੀਅਰ ਪੱਤਰਕਾਰ, ਦਲਬੀਰ ਸਿੰਘ ਮੱਕੜ, ਹਰਮਿੰਦਰ ਸਿੰਘ ਸੈਬੀ, ਰਾਕੇਸ਼ ਸ਼ਰਮਾ, ਹਰਮਿੰਦਰ ਸਿੰਘ ਜੱਗੀ ਆਦਿ ਨੇ ਸ਼ਿਰਕਤ ਕੀਤੀ ।

ਇਸ ਮੌਕੇ ਲੋਕ ਮਨ ਪੰਜਾਬ ਦੀ ਟੀਮ ਮੈਡਮ ਅਮਨਦੀਪ ਕੌਰ ਬਾਠ, ਸਹਿਜ ਸਿੰਘ, ਆਰਟਿਸਟ ਕੀਕੂ, ਗੁਰਪ੍ਰੀਤ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਮੈਡਮ ਅਮਨਦੀਪ ਕੌਰ ਅਤੇ ਸਰਬਜੀਤ ਸਿੰਘ ਨੇ ਸਟੇਜ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਕੀਤਾ।