ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ 5 ਜੁਲਾਈ ਨੂੰ.

 


ਸਰਬੱਤ ਦੇ ਭਲੇ ਦੇ ਲਈ ਦੇ ਲਈ ਕੀਤੀ ਜਾਵੇਗੀ ਅਰਦਾਸ : ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ 


ਅੰਮ੍ਰਿਤਸਰ ( ਸਵਿੰਦਰ ਸਿੰਘ ) ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਪੁਲਿਸ ਐਲਡਰਜ ਹੋਮ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਵਾਤ 3ਜੁਲਾਈ ਨੀ ਕੀਤੀ ਗਈ ! ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ, ਸਕੱਤਰ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ,ਲਖਬੀਰ ਸਿੰਘ ਗਿੱਲ,ਸੁਖਦੇਵ ਸਿੰਘ ਨੇ ਪ੍ਰੋਗਰਾਮ ਦੇ ਬਾਰੇ ਸਾਂਝੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਦੀ ਸ਼ਰੂਵਾਤ 3 ਜੁਲਾਈ ਨੂੰ ਕੀਤੀ ਗਈ ਹੈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਸ਼ਨੀਵਾਰ ਜੁਲਾਈ ਨੂੰ ਪੈਣਗੇ ! ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸ਼੍ਰੀ ਅਖੰਡ ਪਾਠ ਸਾਹਿਬ ਸਰਬੱਤ ਦੇ ਭਲੇ ਦੇ ਲਈ ਰਾਖੇ ਗਏ ਹਨ ਅਤੇ ਨਾਲ ਹੀ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨਾਂ ਦੇ ਪਰਿਵਾਰ ਦੀ ਤੰਦਰੁਸਤੀ ਦੇ ਲਈ ਰੱਖੇ ਗਏ ਹਨ ਕਿ ਪਰਮਾਤਮਾ ਉਨ੍ਹਾਂ ਸਭਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ! 


ਪ੍ਰੋਗਰਾਮ ਦਾ ਵੇਰਵਾ : 1. ਆਰੰਭ ਸ੍ਰੀ ਆਖੰਡ ਪਾਠ ਸਾਹਿਬ ਸਵੇਰੇ 10 ਵਜੇ ਮਿਤੀ 03-07-2025 ਦਿਨ ਵੀਰਵਾਰ


2. ਭੋਗ ਸ੍ਰੀ ਆਖੰਡ ਪਾਠ ਸਾਹਿਬ ਮਿਤੀ 05-07-2025 ਨੂੰ ਦਿਨ ਸ਼ਨੀਵਾਰ ਸਵੇਰੇ 10 ਵਜੇ ਪੈਣਗੇ ।


3. ਭੋਗ ਸ੍ਰੀ ਆਖੰਡ ਪਾਠ ਸਾਹਿਬ ਤੋਂ ਬਾਅਦ ਭਾਈ ਦਵਿੰਦਰ ਸਿੰਘ ਨਿਰਮਾਨ ਜੀ ਦੇ ਜਥੇ ਵੱਲੋਂ ਸਮਾਂ ਸਭਾ 11:30 ਵਜੇ ਤੋਂ 01:00 ਵਜੇ ਦੁਪਿਹਰ ਤੱਕ ਸੰਗਤਾਂ ਨੂੰ ਕੀਰਤਨ ਸਰਵਣ ਕਰਾਇਆ ਜਾਵੇਗਾ ।


4. ਗੁਰਮਤਿ ਵਿਚਾਰਾਂ ਦਾ ਸਮਾਂ 01:00 ਵਜੇ ਤੋਂ 01:30 ਵਜੇ ਤੱਕ ਹੋਵੇਗਾ ਅਤੇ ਗੁਰੂ ਦਾ ਲੰਗਰ  01:30 ਵਜੇ ਤੋਂ 02:30 ਵਜੇ ਤੱਕ ਅਤੁੱਟ ਵਰਤੇਗਾ !


ਇਸ ਮੌਕੇ ਤੇ ਅੰਮ੍ਰਿਤਸਰ ਪੰਜਾਬ ਪੁਲਿਸ ਦੇ ਉੱਚ-ਅਫਸਰ ਸਹਿਬਾਨ ਸ਼ਿਰਕਤ ਕਰਨਗੇ  ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ, ਪੁਲਿਸ ਐਲਡਰਜ ਹੋਮ ਵਿਖੇ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਿਤ ਕਰੋ !