ਭਾਰਤੀ ਮਿਆਰ ਬਿਊਰੋ, ਹਰਿਆਣਾ ਸ਼ਾਖਾ ਦਫ਼ਤਰ ਵੱਲੋਂ ਖਪਤਕਾਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ.


ਪਾਨੀਪਤ, 4 ਜੁਲਾਈ 2025: ਗ੍ਰਾਮੀਣ ਖਪਤਕਾਰਾਂ ਨੂੰ ਸਸ਼ਕਤ ਅਤੇ ਜਾਗਰੂਕ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਭਾਰਤੀ ਮਿਆਰ ਬਿਊਰੋ (ਬੀਆਈਐੱਸ), ਹਰਿਆਣਾ ਸ਼ਾਖਾ ਦਫ਼ਤਰ ਨੇ ਆਦਰਸ਼ ਮਹਿਲਾ ਮੰਡਲ (ਇੱਕ ਗੈਰ-ਸਰਕਾਰੀ ਸੰਗਠਨ) ਦੇ ਸਹਿਯੋਗ ਨਾਲ 3 ਜੁਲਾਈ ਨੂੰ ਪਿੰਡ ਨਾਂਗਲ ਖੇੜੀ, ਪਾਨੀਪਤ ਵਿੱਚ ਇੱਕ ਖਪਤਕਾਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਵਿੱਚ ਸਥਾਨਕ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ), ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਘਰੇਲੂ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦਾ ਸੰਚਾਲਨ ਬੀਆਈਐੱਸ ਹਰਿਆਣਾ ਸ਼ਾਖਾ ਦਫ਼ਤਰ ਦੀ ਸਟੈਂਡਰਡ ਪ੍ਰਮੋਸ਼ਨ ਅਫਸਰ, ਸ਼੍ਰੀਮਤੀ ਆਰਤੀ ਚੌਧਰੀ ਨੇ ਕੀਤਾ। ਉਨ੍ਹਾਂ ਨੇ ਇੱਕ ਇੰਟਰਐਕਟਿਵ ਸੈਸ਼ਨ ਰਾਹੀਂ ਉਪਭੋਗਤਾ ਅਧਿਕਾਰਾਂ, ਉਤਪਾਦਾਂ ਦੀ ਗੁਣਵੱਤਾ, ਮਿਆਰੀ ਅੰਕ ਅਤੇ ਬੀਆਈਐੱਸ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।

ਭਾਗੀਦਾਰਾਂ ਨੂੰ ISI ਮਾਰਕ ਅਤੇ CRS ਸਰਟੀਫਿਕੇਸ਼ਨ ਦੀ ਉਪਯੋਗਤਾ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਸੋਨੇ ਦੇ ਗਹਿਣਿਆਂ 'ਤੇ ਹੌਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ (ਐੱਚਯੂਆਈਡੀ) ਬਾਰੇ ਜਾਣਕਾਰੀ ਮਿਲਣ ‘ਤੇ ਮੌਜੂਦ ਮਹਿਲਾਵਾਂ 'ਚ ਖਾਸ ਦਿਲਚਸਪੀ ਦੇਖੀ। ਬਹੁਤ ਸਾਰੇ ਭਾਗੀਦਾਰਾਂ ਨੇ ਭਵਿੱਖ ਵਿੱਚ ਸਿਰਫ BIS ਹੌਲਮਾਰਕ ਵਾਲੇ ਗਹਿਣੇ ਖਰੀਦਣ ਦਾ ਸੰਕਲਪ ਲਿਆ।

ਪ੍ਰੋਗਰਾਮ ਨੇ ਬੀਆਈਐੱਸ ਦੇ ਡਿਜੀਟਲ ਪਲੈਟਫਾਰਮਾਂ ਜਿਵੇਂ ਕਿ ਬੀਆਈਐੱਸ ਕੇਅਰ ਮੋਬਾਈਲ ਐਪ ਅਤੇ ਅਧਿਕਾਰਤ ਵੈਬਸਾਈਟ ਦੀ ਵਰਤੋਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਲਾਈਵ ਡੈਮੋ ਦੁਆਰਾ, ਭਾਗੀਦਾਰਾਂ ਨੂੰ ਪ੍ਰਮਾਣਿਤ ਉਤਪਾਦਾਂ ਦੀ ਪਛਾਣ ਕਰਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾਇਰ ਕਰਨ ਦੀ ਪ੍ਰਕਿਰਿਆ ਬਾਰੇ ਲੋਕਾਂ ਨੂੰ ਸਮਝਾਇਆ ਗਿਆ।

ਪ੍ਰੋਗਰਾਮ ਦੇ ਅੰਤ ਵਿੱਚ, ਭਾਗੀਦਾਰਾਂ ਨੇ ਇਸ ਨੂੰ ਬਹੁਤ ਲਾਭਦਾਇਕ ਅਤੇ ਜਾਣਕਾਰੀ ਭਰਪੂਰ ਪਾਇਆ ਅਤੇ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮਾਂ ਦੀ ਉਮੀਦ ਪ੍ਰਗਟਾਈ।