ਸੀ ਐਚ ਸੀ ਟਿੱਬਾ ਵਿਖੇ ਜ਼ਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਡੈਗੂ ਸਬੰਧੀ ਦਿੱਤੀ ਗਈ ਅਹਿਮ ਜਾਣਕਾਰੀ : ਅਮਨਦੀਪ ਸਿੰਘ.

                                                                                             ਅੰਮ੍ਰਿਤਸਰ/ ਜੰਡਿਆਲਾ ਗੁਰੂ /ਸਤਿੰਦਰ ਸਿੰਘ ਅਠਵਾਲ                                                        

ਸਿਵਲ ਸਰਜਨ  ਕਪੂਰਥਲਾ  ਡਾਕਟਰ ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਐਪੀਡਿਮੋਲੋਜਿਸਟ ਡਾਕਟਰ  ਨੰਦਿਕਾ ਖੁਲਰ  ਅਤੇ  ਸੀਨੀਅਰ ਮੈਡੀਕਲ ਅਫ਼ਸਰ  ਡਾਕਟਰ ਸਰਬਰਿੰਦਰ ਸਿੰਘ ਸੇਠੀ ਸੀ ਐੱਚ ਸੀ  ਟਿੱਬਾ ਦੀ ਰਹਿਨੁਮਾਈ ਹੇਠ  ਸਿਹਤ  ਵਿਭਾਗ  ਵੱਲੋਂ ਸੀ ਐਚ ਸੀ ਟਿੱਬਾ ਵਿਖੇ ਫੀਲਡ ਸਟਾਫ, ਆਸਾਂ ਵਰਕਰ, ਅਤੇ ਆਸਾ ਸੁਪਰਵਾਈਜਰ ਦੀ ਅਹਿਮ ਮੀਟਿੰਗ ਹੋਈ ।  ਜਿਸ ਵਿੱਚ ਡੈਂਗੂ ਵਿਰੋਧੀ ਗਤੀਵਿਧੀਆਂ ਕਰਨ  ਲਈ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਂਮਾ ਪਿੰਡਾ ਵਿੱਚ  ਨਿਯੁਕਤ ਕੀਤੀਆਂ ਗਈਆਂ।  ਇਹਨਾਂ ਟੀਂਮਾਂ  ਵੱਲੋਂ  ਅਤੇ ਡਾਕਟਰ ਨੰਦਿਕਾ ਖੁੱਲਰ, ਏ ਐਮ ਬਲਕਾਰ ਸਿੰਘ , ਏ ਐਮ ਓ ਸੁਖਵੰਤ ਸਿੰਘ ਨੇ ਆਪ ਫੀਲਡ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਡੈਂਗੂ ਬੁਖਾਰ, ਚਿਕਨਗੁਨੀਆ, ਮਲੇਰੀਆ ਅਤੇ ਮੋਸਮੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬਚਾਓ ਸਬੰਧੀ ਜਾਗਰੂਕ ਕੀਤਾ ਗਿਆ। ਕੂਲਰਾਂ, ਫਰਿਜਾਂ, ਗਮਲਿਆਂ, ਕੰਟੇਨਰਾਂ ਆਦਿ ਵਿੱਚੋ ਲਾਰਵਾ ਚੈਕ ਕੀਤਾ ਗਿਆ। ਮੌਕੇ ਤੇ ਲਾਰਵਾ ਨਸ਼ਟ ਕਰਵਾਇਆ ਗਿਆ । ਇਸ ਮੌਕੇ ਪੱਤਰਕਾਰਾਂ  ਨੂੰ ਜਾਣਕਾਰੀ ਦਿੰਦੇ ਹੋਇਆ ਸ. ਅਮਨਦੀਪ ਸਿੰਘ  ਐਸ ਆਈ ਨੇ ਦੱਸਿਆ ਕਿ  ਡੈਂਗੂ   ਬੁਖਾਰ ਇੱਕ  ਵਾਇਰਲ ਬੁਖਾਰ ਹੈ ਜੋਂ ਏਡੀਜ਼ ਇੰਜਪਟਾਈ  ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਸ.ਅਮਨਦੀਪ ਨੇ ਕਿਹਾ ਕਿ ਜ਼ਿਆਦਾ ਤਰ ਇਹ ਮੱਛਰ ਦਿਨ ਵੇਲੇ ਕੱਟਦਾ ਹੈ,  ਇਹ  ਮੱਛਰ  ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ । ਉਹਨਾਂ ਦੱਸਿਆ ਇਸ  ਦੇ ਲੱਛਣ  ਤੇਜ਼ ਬੁਖਾਰ, ਸਿਰ ਦਰਦ , ਅੱਖਾਂ ਦੇ ਪਿਛਲੇ ਪਾਸੇ ਦਰਦ,  ਜੋੜਾਂ  ਅਤੇ ਮਾਸਪੇਸ਼ੀਆਂ ਵਿੱਚ ਦਰਦ , ਸਰੀਰ ਉਪਰ ਲਾਲ ਦਾਣੇ ਨਿਕਲਣਾ , ਉਲਟੀ ਆਉਣੀ,  ਮੂੰਹ , ਨੱਕ  ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ , ਖ਼ੂਨ ਵਿੱਚੋ ਪਲੈਟਲੈਟ ਸੈਲ  ਦਾ ਘਟਨਾ, ਸਰੀਰਕ ਥਕਾਵਟ ਅਤੇ ਕਮਜ਼ੋਰੀ ਆਦਿ ਦੇ ਲੱਛਣ ਹੋ ਸਕਦੇ ਹਨ। ਉਹਨਾਂ ਦੱਸਿਆ ਕਿ ਡੈਂਗੂ ਦੀ ਜਾਂਚ  ਅਤੇ ਇਲਾਜ ਸਾਰੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ  ।  ਜੇਕਰ ਉਪਰੋਕਤ ਲੱਛਣਾਂ ਵਿਚੋਂ  ਕਿਸੇ ਵੀ ਵਿਅਕਤੀ ਨੂੰ ਇਹ  ਲੱਛਣ ਨਜ਼ਰ ਆਉਣ ਤਾਂ ਨੇੜਲੇ ਸਿਹਤ ਕੇਂਦਰ ਤੋਂ ਲੋੜੀਂਦੇ ਟੈਸਟ ਕਰਵਾਉਣ ਉਪਰੰਤ ਆਪਣਾ ਇਲਾਜ ਟਾਈਮ ਸਿਰ ਕਰਵਾਉਣਾ ਚਾਹੀਦਾ ਹੈ । ਸ.ਅਮਨਦੀਪ ਨੇ ਦੱਸਿਆ ਕਿ ਸਾਨੂੰ  ਡੈਂਗੂ ਬੁਖਾਰ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਂਣ ਦੇਣਾ ਚਾਹੀਦਾ ਅਤੇ ਸਾਫ਼ ਸਫ਼ਾਈ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ । ਹਰ ਸ਼ੁਕਰਵਾਰ ਨੂੰ ਆਪਣੇ ਘਰਾਂ ਦੇ ਕੂਲਰਾਂ, ਡਰੱਮਾ, ਫਰਿਜ ਦੀ ਟਰੇਆਂ, , ਟਾਇਰਾ,  ਗਮਲਿਆਂ, ਪਸ਼ੂ ਪੰਛੀ ਲਈ ਪੀਣ ਦੇ ਪਾਣੀ ਦੇ ਬਰਤਨਾ ਨੂੰ ਜ਼ਰੂਰ ਸਾਫ਼ ਕਰੋ, ਕਿਉਂਕਿ ਡੈਂਗੂ ਦਾ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ।  ਇਸ ਮੌਕੇ ਡਾਕਟਰ  ਮਨਪ੍ਰੀਤ ਸਿੰਘ , ਸੁਖਦੇਵ ਸਿੰਘ, ਹਰਗੋਪਾਲ ਸਿੰਘ  ਪਰਜਿੰਦਰ ਸਿੰਘ ਐਸ ਆਈ , ਜਤਿੰਦਰ ਸਿੰਘ, ਗੁਰਸੇਵਕ ਸਿੰਘ , ਕੁਲਜਿੰਦਰ ਸਿੰਘ ,  ਸੁਖਵਿੰਦਰ ਸਿੰਘ,  ਰਣਜੀਤ ਸਿੰਘ,  ਅਵਦੀਪ ਸਿੰਘ, ਸਾਰੇ ਮੇਲ ਵਰਕਰ ਸਜਵਿੰਦਰ ਸਿੰਘ ਬੀ ਈ ਈ   ਅਤੇ ਸਮੂਹ ਸਟਾਫ ਸੀ ਐੱਚ ਸੀ ਟਿੱਬਾ  ,ਆਸਾ ਵਰਕਰ , ਆਸਾ ਸੁਪਰਵਾਈਜ਼ਰ ਅਤੇ ਆਲ਼ੇ ਦੁਆਲ਼ੇ ਦੇ ਪਿੰਡਾਂ ਤੋਂ ਆਏ ਲੋਕ ਹਾਜ਼ਰ ਸਨ ।