ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ( ਸੈਂਟਰਲ ਹੈਡ ਕੁਆਟਰ, ਦਿੱਲੀ ) ਦੀ ਇਕਾਈ ਵਿਚ ਅੰਮ੍ਰਿਤਸਰ, ਪੰਜਾਬ ਨੂੰ ਮਿਲੀ ਵਾਈਸ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ.

 


ਅੰਮ੍ਰਿਤਸਰ/ ਜੰਡਿਆਲਾ ਗੁਰੂ/ ਸਤਿੰਦਰ ਸਿੰਘ ਅਠਵਾਲ                                                                               

ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ (  ਸੈਂਟਰਲ ਹੈਡ ਕੁਆਟਰ, ਦਿੱਲੀ , ਸੰਬਧਤ ਭਾਰਤੀਯ ਮਜ਼ਦੂਰ ਸੰਘ) ਦੀ 14 ਵੀ ਫੈਡਰਲ ਕੌਂਸਲ 05 ਤੇ 06 ਜੁਲਾਈ ਨੂੰ ਜ਼ਿਲ੍ਹਾ ਭਾਸ਼ਾ ਵਿਭਾਗ ਆਫਿਸ , ਸੋਲਨ  ( ਹਿਮਾਚਲ ਪ੍ਰਦੇਸ਼  ) ਵਿੱਖੇ ਹੋਈ  ।

ਇਸ ਵਿਸ਼ਾਲ ਫੈਡਰਲ ਕੌਂਸਲ ਵਿਚ ਸ਼੍ਰੀ ਜਿਤੇਂਦਰ ਗੁਪਤਾ ਡਾਇਰੈਕਟਰ ਜਨਰਲ ਭਾਰਤੀ ਡਾਕ ਵਿਭਾਗ ਦਿੱਲੀ ਤੋਂ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਵੱਲੋਂ ਅਪਣੇ ਸੰਬੋਧਨ ਵਿੱਚ ਭਾਰਤੀਯ ਯੂਨੀਅਨ ਤੇ ਭਾਰਤੀਯ ਫੈਡਰੇਸ਼ਨ ਨੂੰ ਇਸ ਵਿਸ਼ਾਲ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਤੇ ਵਧਾਈਆਂ ਦਿੱਤੀਆਂ। 

ਇਸ ਮੌਕੇ ਤੇ ਸ਼ਿਮਲਾ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਸੁਰੇਸ਼ ਕੁਮਾਰ ਕਸ਼ਯਪ,ਹਿਮਾਚਲ ਪ੍ਰਦੇਸ਼ ਦੇ ਚੀਫ਼ ਪੋਸਟ ਮਾਸਟਰ ਜਰਨਲ ਸ਼੍ਰੀ ਸ਼ੈਲਿੰਦਰ ਕੁਮਾਰ ਦਿਵੇਦੀ ਵਿਸੇਸ਼ ਤੌਰ ਤੇ ਹਾਜ਼ਰ ਸਨ।ਇਸ ਫੈਡਰਲ ਕੌਂਸਲ ਵਿੱਚ ਪਿਛਲੇ 3 ਸਾਲਾਂ ਦੀਆਂ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਕੁਝ ਰਾਜਾਂ ਵਿੱਚ ਭਾਰਤੀਯ ਯੂਨੀਅਨ ਦੇ ਮੈਂਬਰਾ ਨੂੰ ਆ ਰਹੀਆਂ ਕਠਿਨਾਈਆਂ ਬਾਰੇ ਵਿਚਾਰ ਚਰਚਾ ਹੋਈ ।2 ਦਿਨਾਂ ਤੱਕ ਚਲੀ ਇਸ ਫੈਡਰਲ ਕੌਂਸਲ ਵਿਚ ਪੂਰੇ ਭਾਰਤ ਵਿਚੋਂ ਹਰ ਰਾਜ ਦੇ ਭਾਰਤੀਯ ਯੂਨੀਅਨ ਦੇ ਮੈਂਬਰ / ਸਰਕਲ ਸੈਕਟਰੀ ਤੇ ਯੂਨੀਅਨ ਦੇ ਅਧਿਕਾਰੀ ਮੌਜੂਦ ਸਨ।

ਇਸ ਫੈਡਰਲ ਕੌਂਸਲ ਵਿੱਚ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ( ਸੈਂਟਰਲ ਹੈਡ ਕੁਆਟਰ ) ਦੇ ਅਗਲੇ ਤਿੰਨ ਸਾਲਾਂ ਲਈ ਨਵੇਂ ਅਹੁਦੇਦਾਰਾਂ ਦਾ ਚੁਣਾਵ ਕੀਤਾ ਗਿਆ। ਸ਼੍ਰੀ ਅਨੰਤ ਪਾਲ ਕੋਲਕਾਤਾ ਨੂੰ ਸੈਕਟਰੀ ਜਰਨਲ, ਸ਼੍ਰੀ ਤ੍ਰਿਲੋਕੀ ਟੰਡਨ  ਨੂੰ ਪ੍ਰਧਾਨ,  ਸ਼੍ਰੀ ਗੁਰਪ੍ਰੀਤ ਸਿੰਘ ਭਾਟੀਆ ਸੁਲਤਾਨਵਿੰਡ ਪੋਸਟ ਆਫਿਸ ਅੰਮ੍ਰਿਤਸਰ ਨੂੰ ਵਾਈਸ ਪ੍ਰਧਾਨ, ਸ੍ਰੀ ਖਿਆਲੀ ਰਾਮ ਸ਼ਰਮਾ ਨੂੰ ਸੰਗਠਿਤ ਮੰਤਰੀ ਤੇ ਹੋਰ ਵੀ ਮੈਂਬਰ ਸਾਹਿਬਾਨ ਦਾ ਚੁਣਾਵ ਕੀਤਾ ਗਿਆ। 

ਇਸ 14 ਵੀਂ ਵਿਸ਼ਾਲ ਫੈਡਰਲ ਕੌਂਸਲ ਨੂੰ ਸ਼੍ਰੀ  M.P ਸਿੰਘ ਅਧਿਕਾਰੀ  ਭਾਰਤੀਯ ਮਜ਼ਦੂਰ ਸੰਘ , ਸ਼੍ਰੀ ਪਵਨ ਕੁਮਾਰ ਅਧਿਕਾਰੀ ਭਾਰਤੀਯ ਮਜ਼ਦੂਰ ਸੰਘ, ਸ਼੍ਰੀ ਪ੍ਰਮੋਦ ਕੁਮਾਰ ਪਰਵਾਣੂ,  ਸ਼੍ਰੀ  ਸੰਜੀਵ ਠਾਕੁਰ ਸੈਕਟਰੀ ਸੋਲਨ, ਸ਼੍ਰੀ ਹੇਮੰਤ ਸ਼ਰਮਾ ਦੀ ਦੇਖ ਰੇਖ ਹੇਠ ਬਹੁਤ ਸਫ਼ਲਤਾ ਪੂਰਵਕ ਕਰਵਾਇਆ ਗਿਆ ।

ਇਸ ਫੈਡਰਲ ਕੌਂਸਲ ਵਿੱਚ ਦੇਸ਼ ਭਰ ਤੋਂ ਪਹੁੰਚੇ ਭਾਰਤੀਯ ਯੂਨੀਅਨ ਦੇ ਲੀਡਰ ਤੇ ਮੈਂਬਰ ਸਾਹਿਬਾਨ ਵਿਚੋਂ ਪੰਜਾਬ ਵੱਲੋਂ ਮੁੱਖ ਤੌਰ ਤੇ ਸ੍ਰੀ ਮਨਜੀਤ ਸਿੰਘ ਸੈਕਟਰੀ ਪੈਨਸ਼ਨਰ ਸੰਘ , ਸ਼੍ਰੀ ਵਿਜੇ ਕੁਮਾਰ ਸਰਕਲ ਸੈਕਟਰੀ ਗਰੁੱਪ ਸੀ ਪੰਜਾਬ , ਸ਼੍ਰੀ ਵਿਪਨ ਕੁਮਾਰ ਸ਼ਰਮਾ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਮਨਿੰਦਰ ਸਿੰਘ,ਸ਼੍ਰੀ ਘਨਸ਼ਾਮ ਦਾਸ ਵਰਮਾ,ਸ਼੍ਰੀ ਵਿਨੋਦ ਕੁਮਾਰ,ਸ਼੍ਰੀ ਮਨਪ੍ਰੀਤ ਸਿੰਘ ਸੰਗਰੂਰ, ਸ਼੍ਰੀ ਮੋਹਿੰਦਰ ਸਿੰਘ,ਸ਼੍ਰੀ ਦੇਵ ਰਾਜ, ਸ਼੍ਰੀ ਰਾਮ ਸਿੰਘ,ਸ਼੍ਰੀ ਗੁਰਮੀਤ ਸਿੰਘ ਅਸਿਸਟੈਂਸ ਜਨਰਲ ਸੈਕਟਰੀ , ਸ਼੍ਰੀ ਹਰਨੇਕ ਸਿੰਘ ਤੇ ਹੋਰ ਵੀ ਬਹੁਤ ਸਾਰੇ ਮੈਂਬਰ ਤੇ ਉਹਦੇਦਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।