ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਹੋਈ ਸ਼ੁਰੂਆਤ, ਬੀਨੂ ਨੇ ਮਿਹਨਤ ਸਦਕਾ ਸਫਲਤਾ ਦਾ ਮੁਕਾਮ ਹਾਸਲ ਕੀਤਾ : ਮੋਨਾ ਸਿੰਘ.

 

ਅੰਮ੍ਰਿਤਸਰ/ਜੰਡਿਆਲਾ ਗੁਰੂ/ ਸਤਿੰਦਰ ਸਿੰਘ ਅਠਵਾਲ ।                                                                                                                      

‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਸ਼ੁਰੂਆਤ ਨਜ਼ਦੀਕ ਗੋਲਡਨ ਸਿਟੀ ਕਲੌਨੀ ਏਅਰਪੋਰਟ ਰੋਡ ਵਿਖੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਫਿੱਕੀ ਫਲੋ ਦੀ ਚੇਅਰਪਰਸਨ ਮੋਨਾ ਸਿੰਘ ਸ਼ਾਮਿਲ ਹੋਏ। ਐੱਮਡੀ ਤੇ ਮੇਅਕਪ ਆਰਟਿਸਟ ਬੀਨੂੰ ਕਪੂਰ ਨੇ ਮੁੱਖ ਮਹਿਮਾਨ ਮੋਨਾ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ ਤੇ ਜੀ ਆਇਆ ਆਖਿਆ। ਮੋਨਾ ਸਿੰਘ ਨੇ ਰਸਮੀ ਤੌਰ ’ਤੇ ਰੀਬਨ ਕੱਟ ਕੇ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦਾ ਉਦਘਾਟਨ  ਕੀਤਾ। ਜਿਕਰਯੋਗ ਹੈ ਕਿ ਮੋਨਾ ਸਿੰਘ ਨੂੰ ਵੂਮੈਨ ਇੰਪਾਵਰਮੈਂਟ ਦੀ ਮਿਸਾਲ ਵਜੋਂ ਵੀ ਜਾਣਿਆ ਜਾਂਦਾ ਹੈ।  ਇਸ ਦੌਰਾਨ ਔਰਤਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਗੇਮਾਂ ਵੀ ਖਿਡਾਈਆਂ ਗਈਆਂ। ਇਸ ਮੌਕੇ ਸਾਨੀਆ, ਹਨੀ ਚੁੱਘ, ਰਾਸ਼ਿਕਾ ਜੈਨ, ਮੀਨਲ, ਕੁਨਿੰਦ, ਰੂਹੀ, ਰਿਿਤਕ, ਅਰਚਨਾ ਆਦਿ ਵੀ ਮੌਜੂਦ ਸਨ।  ਚੇਅਰਪਰਸਨ ਮੋਨਾ ਸਿੰਘ ਨੇ ਕਿਹਾ ਕਿ ਬੀਨੂੰ ਕਪੂਰ ਨੇ ਆਪਣੀ ਮਿਹਨਤ ਸਦਕਾ ਅੱਜ ਆਪਣਾ ਸੁਪਨਾ ਕਰਦਿਆਂ ਇਹ ਸੈਲੂਨ-ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਬੀਨੂੰ ਕਪੂਰ ਨੇ ਕਿਹਾ ਕਿ ਉਨ੍ਹਾਂ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੇ ਪਤੀ ਜਤਿਨ ਕਪੂਰ, ਸਹੁਰਾ ਮਹਿੰਦਰ ਕਪੂਰ ਅਤੇ ਸੱਸ ਪਿੰਕੀ ਕਪੂਰ ਦਾ ਵੱਡਾ ਸਹਿਯੋਗ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋ ਬੇਟੇ ਕਰਿਧੇ ਕਪੂਰ ਅਤੇ ਅਬੀਰ ਕਪੂਰ ਹਨ। ਇਥੇ ਹਰ ਤਰ੍ਹਾਂ ਦੇ ਸਕਿਨ ਕੋਰਸ, ਮੇਅਕੱਪ, ਹੇਅਰ ਅਤੇ ਨੇਲਜ਼ ਆਰਟ ਆਦਿ ਕੋਰਸ ਕਰਵਾਏ ਜਾਣਗੇ। ਇਸ ਦੇ ਇਲਾਵਾ ਇਹ ਫੈਮਿਲੀ ਸੈਲੂਨ ਹੈ ਅਤੇ ਬੱਚਿਆਂ, ਜੈਂਟਸ ਅਤੇ ਔਰਤਾਂ ਲਈ ਬਿਊਟੀ, ਹੇਅਰ, ਸਕਿਨ ਤੇ ਨੇਲਜ਼ ਨਾਲ ਸਬੰਧਤ ਸੇਵਾਵਾਂ ਉਪਲਬਧ ਹਨ। ਸੈਲੂਨ ਦੀਆਂ ਸਾਰੀਆਂ ਸਰਵਿਸਾਂ ’ਤੇ ਫਲੈਟ 50 ਫ਼ੀਸਦੀ ਛੂਟ ਵੀ ਦਿੱਤੀ ਜਾ ਰਹੀ ਹੈ। ਇਸ ਉਪਰੰਤ ਸਮੂਹ ਸਟਾਫ ਨਾਲ ਕੇਕ ਵੀ ਕੱਟਿਆ ਗਿਆ ਅਤੇ ਸਾਰਿਆਂ ਨੇ ਬੀਨੂੰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਿਕਰਯੋਗ ਹੈ ਕਿ ਬੀਨੂੰ ਕਪੂਰ ਕਈ ਲੜਕੀਆਂ ਨੂੰ ਹੁਨਰਮੰਦ ਬਣਾ ਚੁੱਕੇ ਹਨ ਅਤੇ ਉਹ ਲੜਕੀਆਂ ਸਫਲਤਾ ਪੂਰਵਕ ਅੱਜ ਆਪਣਾ ਕੰਮ ਕਰ ਰਹੀਆਂ ਹਨ।  ਬੀਨੂੰ ਕਪੂਰ ਨੇ ਦੱਸਿਆ ਕਿ 2017 ਤੋਂ ਮੇਅਕਪ ਆਰਟਿਸਟ ਵਜੋਂ ਆਪਣੀ ਪਛਾਣ ਕਾਇਮ ਕੀਤੀ।  ਉਨ੍ਹਾਂ ਕਿਹਾ ਕਿ ਕਿਸੇ ਵੀ ਮੁਕਾਮ ਤੱਕ ਪੁੱਜਣ ਵਿਚ ਪਰਿਵਾਰ ਦਾ ਸਾਥ ਹੋਣਾ ਬੇਹੱਦ ਜਰੂਰੀ ਹੈ ਅਤੇ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਤੀ ਨੂੰ ਦਿੰਦੇ ਹਨ।  ਬੀਨੂੰ ਕਪੂਰ ਹੁਣ ਤੱਕ ਕਈ ਪ੍ਰਸਿੱਧ ਮਾਡਲਜ਼ ਅਤੇ ਬ੍ਰਾਈਡਲ ਮੇਅਕਪ ਕਰ ਚੁੱਕੀ ਹੈ। ਇਸ ਸਮਾਰੋਹ ਵਿਚ ਸ਼ਹਿਰ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਪੁੱਜੀਆਂ ਅਤੇ ਬੀਨੂੰ ਕਪੂਰ ਨੂੰ ਉਨ੍ਹਾਂ ਦੇ ਨਵੇਂ ਮੁਕਾਮ ਦੀ ਸ਼ੁਰੂਆਤ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ।