ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਟਾਈਲਾਂ ਦੀ ਸੇਵਾ ਆਰੰਭ ਕੀਤੀ ਗਈ : ਹਰਜੀਤ ਜੌਹਲ .
ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ ਵੱਲੋਂ ਪਿੰਡ ਤਲਵੰਡੀ ਡੋਗਰਾਂ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਟਾਈਲਾਂ ਦੀ ਸੇਵਾ ਆਰੰਭ ਕੀਤੀ ਗਈ ਅੰਮ੍ਰਿਤਸਰ/ ਜੰਡਿਆਲਾ ਗੁਰੂ/ ਸਤਿੰਦਰ ਸਿੰਘ ਅਠਵਾਲ। ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ(ਪੰਜਾਬ ) ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਧਾਨ ਹਰਵਿੰਦਰ ਸਿੰਘ ਫੌਜੀ, ਸਰਪੰਚ ਹਰਜੀਤ ਸਿੰਘ ਵਡਾਲਾ ਜੌਹਲ ਵੱਲੋਂ ਪਿੰਡ ਤਲਵੰਡੀ ਡੋਗਰਾਂ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਟਾਈਲਾਂ ਲਵਾਉਣ ਦੀ ਸੇਵਾ ਆਰੰਭ ਕੀਤੀ ਗਈ । ਇਸ ਮੌਕੇ ਸ. ਹਰਜੀਤ ਸਸਿੰਘ ਜੌਹਲ ਨੇ ਦੱਸਿਆ ਕਿ ਗੁਰੂ ਘਰਾਂ ਦੀ ਸੇਵਾ ਸੱਭ ਤੋਂ ਉੱਤਮ ਸੇਵਾ ਹੈ ਜੋ ਸਾਨੂੰ ਸਾਰਿਆ ਨੂੰ ਰੱਲ ਮਿੱਲਕੇ ਕਰਨੀ ਚਾਹੀ ਦੀ ਹੈ । ਉਨਾ ਕਿਹਾ ਕਿ ਗੁਰੂ ਘਰ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ । ਇਸ ਮੌਕੇ ਜਥੇਦਾਰ ਕਰਤਾਰ ਸਿੰਘ, ਸਤਨਾਮ ਸਿੰਘ ਅਤੇ ਹੋਰ ਹਾਜਰ ਸਨ।
