ਪਿੰਡ ਸਰਾਂ ਤਲਵੰਡੀ ਵਿਖ਼ੇ ਧੰਨ ਧੰਨ ਲੱਖ ਦਾਤਾ ਪੀਰ ਜੀ ਦੇ ਸਲਾਨਾ ਮੇਲੇ ਤੇ ਲੋਕ ਗਾਇਕ ਗੁਰਮੇਜ ਸਿੰਘ ਸਹੋਤਾ ਨੇ ਆਪਣੀ ਗਾਇਕੀ ਨਾਲ ਬੰਨ੍ਹੇ ਰੰਗ.
ਬਾਬਾ ਬਕਾਲਾ ਸਾਹਿਬ ( ਸੁਖਰਾਜ ਸਿੰਘ) ਕਸਬਾ ਖਲਚੀਆਂ ਨੇੜੇ ਪੈਂਦੇ ਪਿੰਡ ਸਰਾਂ ਤਲਵੰਡੀ ਵਿਖੇ ਧੰਨ ਧੰਨ ਲੱਖ ਦਾਤਾ ਪੀਰ ਦਾ ਸਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪੰਜਾਬੀ ਲੋਕ ਗਾਇਕ ਗੁਰਮੇਜ ਸਿੰਘ ਸਹੋਤਾ ਅਤੇ ਸੰਦੀਪ ਗਿਲ ਨੇ ਧਾਰਮਿਕ ਸੂਫੀ ਸੱਭਿਆਚਾਰਕ ਗੀਤਾਂ ਨਾਲ ਆਈਆਂ ਹੋਈਆਂ ਸੰਗਤਾਂ ਦਾ ਭਰਪੂਰ ਮਨੋਰੰਜਨ ਕੀਤਾ, ਜਿਸ ਨੂੰ ਸੰਗਤਾਂ ਵੱਲੋਂ ਦਿਲੋਂ ਚਾਹ ਕੇ ਪਸੰਦ ਕੀਤਾ ਗਿਆ, ਇਸ ਮੌਕੇ ਮੁੱਖ ਸੇਵਾਦਾਰ ਬੀਬੀ ਸਲਵਿੰਦਰ ਕੌਰ ਸੇਵਾਦਾਰ ਸੂਬੇਦਾਰ ਸੁਖਦੇਵ ਸਿੰਘ ਸੂਬੇਦਾਰ ਮੇਜਰ ਬਲਦੇਵ ਸਿੰਘ ਹੀਰਾ ਸਿੰਘ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਇਸ ਮੌਕੇ ਪਿੰਡ ਸਰਾਂ ਤਲਵੰਡੀ ਦੀ ਲੋਕ ਭਲਾਈ ਸੇਵਾ ਕਮੇਟੀ ਦੇ ਮੁੱਖ ਅਹੁਦੇਦਾਰ ਇੰਸਪੈਕਟਰ ਹਰਭਜਨ ਸਿੰਘ ਸਰਵਣ ਸਿੰਘ ਫੌਜੀ ਮੇਹਰ ਸਿੰਘ ਗ੍ਰਾਮ ਪੰਚਾਇਤ ਮੈਂਬਰ ਸਾਬਕਾ ਸਰਪੰਚ ਕੈਪਟਨ ਸਵਿੰਦਰ ਸਿੰਘ, ਬਲਵਿੰਦਰ ਸਿੰਘ ਫੌਜੀ ਫੌਜੀ ਜਸਵੰਤ ਸਿੰਘ ਕਵੀ ਅਜੈਬ ਸਿੰਘ ਬੋਦੇਵਾਲ, ਕਵੀ ਸਕੱਤਰ ਸਿੰਘ ਪੁਰੇਵਾਲ ਆਦਿ ਨੇ ਮੇਲੇ ਵਿੱਚ ਸਿਰਕਤ ਕੀਤੀ, ਇਸ ਮੌਕੇ ਇੰਸਪੈਕਟਰ ਹਰਭਜਨ ਸਿੰਘ ਲੋਕ ਭਲਾਈ ਸੇਵਾ ਦੇ ਅਹੁਦੇਦਾਰ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਲੋਕ ਗਾਇਕ ਗੁਰਮੇਜ ਸਹੋਤਾ ਦੀ ਤਾਰੀਫ ਵਿੱਚ ਕਿਹਾ ਕਿ ਸਾਨੂੰ ਸੱਭਿਆਚਾਰਕ ਤੇ ਧਾਰਮਿਕ ਮੇਲਿਆਂ ਤੇ ਇਹੋ ਜਿਹੇ ਕਲਾਕਾਰ ਬੁਲਾਉਣੇ ਚਾਹੀਦੇ ਹਨ, ਜੋ ਸਾਡੇ ਵਿਰਸੇ ਦੀ ਯਾਦ ਤਾਜਾ ਕਰਵਾਉਂਦੇ ਹੋਣ ਇਸ ਮੌਕੇ ਨੌਜਵਾਨਾਂ ਵਲੋਂ ਪੰਡਾਲ ਅਤੇ ਲੰਗਰ ਦੀ ਸੇਵਾ ਤਨਦੇਹੀ ਨਾਲ ਨਿਭਾਈ ਗਈ ਜਿਸ ਵਿੱਚ ਗੁਜਿੰਦਰ ਸਿੰਘ ਦੁਬਈ, ਜਤਿੰਦਰ ਸਿੰਘ ਸਾਊਦੀ ਅਰਬ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ
