ਆਲ ਇੰਡੀਆ ਰੇਡੀਓ ਨੇ ਜਾਰੀ ਕੀਤਾ ਆਪਣਾ ਐਪ 'ਨਿਊਜ਼ ਓਨ ਏਅਰ".
ਲੁਧਿਆਣਾ, 10 ਜੁਲਾਈ (ਵਾਸੂ ਜੇਤਲੀ): ਆਲ ਇੰਡੀਆ ਰੇਡੀਓ ਦੇ ਲੁਧਿਆਣਾ ਕੇਂਦਰ ਆਕਾਸ਼ਵਾਣੀ ਲੁਧਿਆਣਾ ਨੇ ਡਿਜੀਟਲ ਪਲੇਟ ਫਾਰਮ ਵੱਲ ਕਦਮ ਵਧਾਉਂਦਿਆ ਹੋਏ ਅੱਜ ਆਪਣਾ ਐਪ ਜਾਰੀ ਕੀਤਾ ਹੈ। ਇਸ ਐਪ ਦੇ ਨਾਲ ਆਕਾਸ਼ਵਾਣੀ ਲੁਧਿਆਣਾ ਦੇ ਜੁੜੇ ਸਰੋਤੇ ਹੁਣ ਆਪਣੇ ਮੋਬਾਇਲ ਫੋਨ 'ਤੇ ਵੀ ਸੁਣ ਸਕਦੇ ਹੋ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਕਾਸ਼ਵਾਣੀ ਲੁਧਿਆਣਾ ਦੇ ਸਟੇਸ਼ਨ ਪ੍ਰਮੁੱਖ ਕਰਨਵੀਰ ਕਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਆਕਾਸ਼ਵਾਣੀ ਲੁਧਿਆਣਾ ਦੇ ਸਾਰੇ ਪ੍ਰੋਗਰਾਮ ਹੁਣ ਰੇਡੀਓ ਦੇ ਨਾਲ ਨਾਲ ਤੁਸੀਂ ਆਪਣੇ ਮੋਬਾਇਲ ਤੇ ਵੀ ਸੁਣ ਸਕਦੇ ਹੋ। ਅੱਜ ਆਕਾਸ਼ਵਾਣੀ ਲੁਧਿਆਣਾ ਨੇ 'ਨਿਊਜ਼ ਓਨ ਏਅਰ' ਆਪਣਾ ਐਪ ਜਾਰੀ ਕਰ ਦਿੱਤਾ ਹੈ। ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਸਟੇਸ਼ਨ ਪ੍ਰਮੁੱਖ ਕਰਨਵੀਰ ਕਰਨ ਨੇ ਦੱਸਿਆ ਕਿ ਸਰੋਤੇ ਆਪਣਾ ਮੋਬਾਇਲ ਫੋਨ ਦੇ ਪਲੇਅ ਸਟੋਰ ਤੇ ਜਾ ਕੇ 'ਨਿਊਜ਼ ਓਨ ਏਅਰ' ਐਪ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਕਰਨ ਤੋਂ ਬਾਅਦ ਜੋ ਵਿੰਡੋ ਖੁੱਲ੍ਹੇਗੀ ਉਸ ਦੇ ਉਪਰ ਦੋ ਓਪਸ਼ਨ ਆਉਣਗੇ ਪਹਿਲਾਂ ਲਾਈਵ ਰੇਡੀਓ ਤੇ ਲਿਸਨ ਨਿਊਜ਼। ਜਿਸ ਵਿਚੋਂ ਲਾਈਵ ਰੇਡੀਓ ਤੇ ਕਲਿੱਕ ਕਰਕੇ ਤੁਸੀਂ ਆਪਣੇ ਆਪਣੇ ਪ੍ਰਦੇਸ਼ ਦੀ ਚੋਣ ਕਰ ਸਕਦੇ ਹੋ ਤੇ ਫਿਰ ਆਪਣੇ ਨਜਦੀਕ ਆਕਾਸ਼ਵਾਣੀ ਦੇ ਕੇਂਦਰ ਦੀ ਚੋਣ ਕਰਕੇ ਤੁਸੀਂ ਆਪਣੇ ਮਨਪਸੰਦ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਹੋ। ਇਸ ਐਪ ਦੇ ਜਾਰੀ ਕਰਨ ਤੋਂ ਆਕਾਸ਼ਵਾਣੀ ਲੁਧਿਆਣਾ ਦੇ ਸਮੂਹ ਸਰੋਤਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਸਰੋਤਿਆਂ ਵਲੋਂ ਸਟੇਸ਼ਨ ਪ੍ਰਮੁੱਖ ਨੂੰ ਵਧਾਈਆਂ ਦੇਣ ਵਾਲੀਆਂ ਦਾ ਤਾਂਤਾ ਲੱਗਿਆ ਹੋਇਆ ਹੈ।
