ਬਜ਼ੁਰਗ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਐਨ ਆਰ ਆਈ ਗ੍ਰਿਫਤਾਰ .

ਦਸਤਾਰਧਾਰੀ ਤੂਫ਼ਾਨ ਦੇ ਨਾਂ ਨਾਲ ਜਾਣੇ ਜਾਂਦੇ 114 ਸਾਲਾਂ ਦੇ ਬਜ਼ੁਰਗ ਸਿੱਖ ਦੌੜਾਕ ਸਰਦਾਰ ਫੌਜਾ ਸਿੰਘ ਨੂੰ ਹਿੱਟ ਕਰਕੇ ਭੱਜਣ ਵਾਲੇ ਐਨ ਆਰ ਆਈ ਕਾਰ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ.                      ਉਸਦੀ ਪਛਾਣ 27 ਸਾਲਾਂ ਅਮ੍ਰਿਤਪਾਲ ਦੇ ਰੂਪ ਵਿਚ ਹੋਈ ਹੈ ਜੋ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ.

ਸਰਦਾਰ ਫੌਜਾ ਸਿੰਘ ਨੂੰ ਸੋਮਵਾਰ ਉਸ ਵੇਲੇ ਕਾਰ ਨੇ ਟੱਕਰ ਮਾਰ ਦਿੱਤੀ ਸੀ ਜਦੋਂ ਉਹ ਘਰ ਦੇ ਲਾਗੇ ਹੀ ਸੜਕ ਤੇ ਜਾ ਰਹੇ ਸੀ. ਸਿਰ ਤੇ ਗੰਭੀਰ ਸੱਟ ਵੱਜਣ ਕਾਰਨ ਜ਼ਖਮ ਦੀ ਤਾਬ ਨਾ ਝਲਦੇ ਹੋਏ ਸਰਦਾਰ ਫੌਜਾ ਸਿੰਘ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ.                   

 ਪੁਲਿਸ ਨੇ ਐਨ ਆਰ ਆਈ ਦੀ ਚਿੱਟੇ ਰੰਗ ਦੀ ਪੰਜਾਬ ਨੰਬਰੀ ਟੋਇਟਾ ਫਾਰਚੂਨਰ ਵੀ ਪੁਲਿਸ ਨੇ ਕਬਜ਼ੇ ਵਿਚ ਲਈ