ਜੀ.ਜੀ.ਐਨ.ਆਈ.ਵੀ.ਐਸ. ਵਲੋਂ ਨਵੇਂ ਵਿਦਿਆਰਥੀਆਂ ਦੀ ਸੁਆਗਤ ਲਈ ਪ੍ਰੇਰਣਾਦਾਇਕ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ.

 


ਲੁਧਿਆਣਾ, 24 ਜੁਲਾਈ (ਰਾਕੇਸ਼ ਅਰੋੜਾ - )ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਵੋਕੇਸ਼ਨਲ ਸਟੱਡੀਜ਼  ਜੋ ਕਿ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਤਹਿਤ ਚਲਦਾ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਸੰਬੰਧਤ ਹੈ, ਵਲੋਂ ਸੈਸ਼ਨ 2025–26 ਲਈ ਨਵੇਂ ਵਿਦਿਆਰਥੀਆਂ ਦੇ ਸੁਆਗਤ ਵਿੱਚ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਕਾਰਜਕ੍ਰਮ ਦੀ ਸ਼ੁਰੂਆਤ ਪ੍ਰੋ. ਆਂਚਲ ਵਰਮਾ ਅਤੇ ਪ੍ਰੋ. ਗੁਰਕੀਰਤ ਕੌਰ ਵਲੋਂ ਦਿੱਤੀ ਗਈ ਪਾਵਰਪੌਇੰਟ ਪ੍ਰਜ਼ੇਨਟੇਸ਼ਨ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ ਨੂੰ ਸੰਸਥਾ ਦੇ ਵਿਜ਼ਨ, ਮੁੱਲਾਂ, ਢਾਂਚੇ ਅਤੇ ਕੈਂਪਸ ਦੇ ਉਤਸ਼ਾਹਜਨਕ ਮਾਹੌਲ ਬਾਰੇ ਜਾਣੂ ਕਰਵਾਇਆ ਗਿਆ।


ਕਾਰਜਕ੍ਰਮ ਦੀ ਅਧਿਕਾਰਿਕ ਸ਼ੁਰੂਆਤ ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ  ਵਲੋਂ ਕੀਤੀ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਅਤੇ ਜੀਵਨ ਭਰ ਸਿੱਖਣ ਦੀ ਸੰਸਕ੍ਰਿਤੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੂੰ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਵਿਰਾਸਤ, ਸੰਸਥਾ ਦੇ ਅਕਾਦਮਿਕ ਢਾਂਚੇ ਅਤੇ ਕੈਂਪਸ ਦੀ ਜੀਵੰਤ ਜੀਵਨ ਰੇਖਾ ਨਾਲ ਰੁਬਰੂ ਕਰਵਾਇਆ ਗਿਆ।

ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ ਅਤੇ ਮੁਖ ਅਕਾਦਮਿਕ ਅਧਿਕਾਰੀਆਂ ਨਾਲ ਮਿਲਵਾਇਆ ਗਿਆ। ਇਸਦੇ ਨਾਲ ਨਾਲ ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ ਅਤੇ ਨਿਯਮਾਵਲੀਆਂ ਦੀ ਜਾਣਕਾਰੀ ਵੀ ਦਿੱਤੀ ਗਈ।

ਇਹ ਇੰਡਕਸ਼ਨ ਪ੍ਰੋਗਰਾਮ ਇਸ ਵਚਨਬੱਧਤਾ ਦਾ ਪਰਚਾ ਹੈ ਕਿ ਸੰਸਥਾ ਸਿਰਫ ਅਕਾਦਮਿਕ ਉਤਕ੍ਰਿਸ਼ਟਤਾ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਵਿਦਿਆਰਥੀਆਂ ਨੂੰ ਲੀਡਰਸ਼ਿਪ, ਰੁਚੀਆਂ ਅਤੇ ਵਿਅਕਤੀਗਤ ਵਿਕਾਸ ਦੇ ਮੌਕੇ ਵੀ ਦਿੰਦੀ ਹੈ।