ਹਰਿਆਣਾ ਸਿੱਖ ਗੁਰਦੁਆਰਾ ਚੋਣ ਜਾਂ ਜੁਡੀਸ਼ਲ ਕਮਿਸ਼ਨ ਚੁਣੇ ਹੋਏ ਮੈਂਬਰਾਂ ਦਾ ਕਰਾਵੇ ਡੋਪ ਟੈਸਟ - ਮੀਤ ਪ੍ਰਧਾਨ ਗੁਰਬੀਰ ਸਿੰਘ.
ਡੋਪ ਟੈਸਟ ਵਿੱਚ ਦੋਸ਼ੀ ਪਾਏ ਗਏ ਮੈਂਬਰਾਂ ਦੀ ਮੈਂਬਰਸ਼ਿਪ ਹੋਵੇ ਰੱਦ
ਲੁਧਿਆਣ (ਰਾਕੇਸ਼ ਅਰੋੜਾ)
ਪਿਛਲੇ ਕੁਝ ਸਮੇਂ ਤੋਂ ਸਿੱਖ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਕੁ ਕਮੇਟੀ ਮੈਂਬਰਾਂ ਦੇ ਵੱਖ ਵੱਖ ਤਰਾਂ ਦੇ ਨਸ਼ਾ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜੋ ਕੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਧਾਰਮਿਕ ਸੰਸਥਾ ਦਾ ਨੁਮਾਇੰਦਾ ਬੜਾ ਸਾਫ ਸੁਥਰਾ ਤੇ ਨਸ਼ਾ ਰਹਿਤ ਹੋਣਾ ਚਾਹੀਦਾ ਹੈ ਅੱਜ ਮੀਡੀਆ ਨੂੰ ਜਾਰੀ ਇੱਕ ਬਿਆਨ ਬਿਆਨ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਰਦਾਰ ਗੁਰਬੀਰ ਸਿੰਘ ਤਲਾਕੌਰ ਨੇ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕੇ ਸੰਗਤਾਂ ਦੀ ਤਸੱਲੀ ਵਾਸਤੇ 11 ਮੈਂਬਰੀ ਐਗਜੈਕਟਿਵ ਅਤੇ ਪੂਰੇ ਜਨਰਲ ਹਾਊਸ ਦਾ ਡੌਪ ਟੈਸਟ ਕਰਵਾਇਆ ਜਾਵੇ ਕਿਉਂਕਿ ਗੁਰਦੁਆਰਾ ਐਕਟ 2014 ਵਿੱਚ ਵੀ ਵਿੱਚ ਲਿਖਿਆ ਹੈ ਕੇ ਇਸ ਕਮੇਟੀ ਦਾ ਕੋਈ ਵੀ ਮੈਂਬਰ ਕਿਸੇ ਤਰਾਂ ਦੇ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ ਅਤੇ ਦਿਮਾਗੀ ਸੰਤੁਲਨ ਖਰਾਬ ਨਾ ਹੋਵੇ,ਸਜ਼ਾ ਯਾਫਤਾ ਜਾਂ ਦੀਵਾਲੀਆ ਨਾ ਹੋਵੇ ਡੌਪ ਟੈਸਟ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤੇ ਉਸਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਕਿਹਾ ਕੇ ਅਗਰ ਡੋਪ ਟੈਸਟ ਵਿੱਚ ਸਾਰੇ ਸਹੀ ਪਾਏ ਜਾਂਦੇ ਹਨ ਤਾਂ ਇਸ ਨਾਲ ਸਿੱਖ ਸੰਗਤਾਂ ਦੀ ਤਸੱਲੀ ਹੋ ਜਾਵੇਗੀ ਕੇ ਕੋਈ ਵੀ ਮੈਂਬਰ ਕਿਸੇ ਤਰਾਂ ਦੇ ਸ਼ਰਾਬ ਭੁੱਕੀ ਅਫੀਮ ਨਸ਼ੇ ਦਾ ਸੇਵਨ ਨਹੀਂ ਕਰਦਾ ਸਰਦਾਰ ਗੁਰਬੀਰ ਸਿੰਘ ਨੇ ਕਿਹਾ ਕੇ ਹਰਿਆਣਾ ਕਮੇਟੀ ਮੈਂਬਰ ਸਹਿਬਾਨਾਂ ਦਾ ਇੱਕ ਵਫ਼ਦ ਲੈ ਕੇ ਜਲਦੀ ਹੀ ਕਮਿਸ਼ਨਰ ਸਾਹਿਬਾਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ।
