ਇਕਬਾਲ ਨਰਸਿੰਗ ਹੋਮ ਅਤੇ ਹਸਪਤਾਲ ਨੇ ਆਈਵੀਐਫ ਦਿਵਸ ਮਨਾਇਆ .
ਲੁਧਿਆਣਾ : ਅੱਜ ਉੱਤਰੀ ਭਾਰਤ ਦੇ ਪਹਿਲੇ ਆਈਵੀਐਫ ਸੈਂਟਰ - ਇਕਬਾਲ ਨਰਸਿੰਗ ਹੋਮ ਐਂਡ ਹਸਪਤਾਲ ਅਤੇ ਆਈਵੀਐਫ ਸੈਂਟਰ - ਵਿਖੇ ਵਿਸ਼ਵ ਆਈਵੀਐਫ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵੱਲੋਂ ਆਈਵੀਐਫ ਤਕਨੀਕ ਰਾਹੀਂ ਲੋੜਵੰਦ ਜੋੜਿਆਂ ਨੂੰ ਔਲਾਦ ਸੁਖ ਦੇਣ ਦੇ ਮਾਮਲੇ ਵਿਚ ਹਸਪਤਾਲ ਦੇ ਆਈ ਵੀ ਐੱਫ ਸੈਂਟਰ ਵੱਲੋਂ ਕੀਤੇ ਜਾ ਰਹੇ ਉੱਤਮ ਕਾਰਜਾਂ ਦਾ ਜ਼ਿਕਰ ਕਰਦਿਆਂ ਡਾ. ਇਕਬਾਲ ਸਿੰਘ ਆਹੂਜਾ, ਡਾ. ਪੁਸ਼ਪਿੰਦਰ ਕੌਰ, ਡਾ. ਬੀਰਿੰਦਰ ਆਹੂਜਾ (ਮਿੰਨੀ), ਡਾ. ਐਮ.ਐਸ. ਚਾਵਲਾ, ਡਾ. ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਕਬਾਲ ਨਰਸਿੰਗ ਹੋਮ ਅਤੇ ਹਸਪਤਾਲ ਦੇ ਆਈ ਵੀ ਐੱਫ ਸੈਂਟਰ ਵਿਚ ਇਸ ਹਫ਼ਤੇ 3 ਆਈਵੀਐਫ ਬੱਚਿਆਂ ਨੇ ਜਨਮ ਲਿਆ ਅਤੇ ਆਈ ਵੀ ਐੱਫ ਦਿਵਸ ਮੌਕੇ ਅਸੀਂ ਇੱਕ ਬੱਚੇ ਦਾ ਜਨਮ ਸਾਡੇ ਸੈਂਟਰ ਵਿਚ ਇਸ ਤਕਨੀਕ ਦੇ ਵਰਦਾਨ ਨਾਲ ਹੋਇਆ।
ਸਾਰੇ ਡਾਕਟਰਾਂ, ਸਟਾਫ ਅਤੇ ਮਰੀਜ਼ਾਂ ਨੇ ਇਸ ਦਿਨ ਦਾ ਜਸ਼ਨ ਮਨਾਇਆ।