ਜਤਿੰਦਰ ਸੇਵਕ ਨੇ ਰਿਲੀਜ ਕੀਤਾ ਸਤਪਾਲ ਸਿੰਘ ਦੁਗਰੀ ਦੇ ਸ਼ੁਕਰਾਨਾ ਗੀਤ ਦਾ ਪੋਸਟਰ.

 

ਲੁਧਿਆਣਾ, 29 ਜੁਲਾਈ । ਵਾਰਡ ਨੰਬਰ 49 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਸੇਵਕ ਵੱਲੋਂ ਗਾਇਕ ਸਤਪਾਲ ਸਿੰਘ ਦੁੱਗਰੀ ਦੇ ਸ਼ੁਕਰਾਨਾ ਗੀਤ ਦਾ ਪੋਸਟਰ ਰਿਲੀਜ ਕੀਤਾ ਗਿਆ। ਇਸ ਦੌਰਾਨ ਸੇਵਕ ਨੇ ਦੱਸਿਆ ਕਿ ਇਹ ਗੀਤ ਕੋਈ ਸਧਾਰਨ ਗੀਤ ਨਹੀਂ, ਸਗੋਂ ਰੂਹਾਨੀਅਤ ਨਾਲ ਜੁੜਨ ਵਾਲਾ ਇੱਕ ਗੀਤ ਹੈ। ਜਿਸ ਵਿੱਚ ਉਸ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨ ਦੀ ਗੱਲ ਕਹੀ ਗਈ ਹੈ। ਇਹੋ ਜਿਹੇ ਚੰਗੇ ਗੀਤ ਸਾਨੂੰ ਸਾਰਿਆਂ ਨੂੰ ਪ੍ਰਮੋਟ ਕਰਨੇ ਚਾਹੀਦੇ ਹਨ। ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲੇ ਅਤੇ ਚੰਗੇ ਸਮਾਜ ਦੀ ਸਿਰਜਨਾ ਹੋ ਸਕੇ। ਇਸ ਮੌਕੇ ਜਸਮੀਤ ਸਿੰਘ ਕੋਹਲ਼ੀ, ਪ੍ਰਿੰਸ ਗੰਭੀਰ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਕਾਕਾ, ਸਹਿਜ, ਬੌਬੀ ਮਾਟਣ, ਰਾਜਿੰਦਰ ਸਿੰਘ ਬਿੱਟੂ ਅਤੇ ਸੋਨੂ ਆਦਿ ਮੌਜੂਦ ਰਹੇ।

ਫੋਟੋ - ਸ਼ੁਕਰਾਨਾ ਗੀਤ ਦਾ ਪੋਸਟਰ ਰਿਲੀਜ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੀੂ ਜਤਿੰਦਰ ਸਿੰਘ ਸੇਵਕ, ਜਸਮੀਤ ਸਿੰਘ ਕੋਹਲੀ ਤੇ ਹੋਰ।