ਕਣਕ ਝੋਨੇ ਨੂੰ ਛੱਡ ਕੇ ਬਦਲਵਾਂ ਫ਼ਸਲੀ ਚੱਕਰ ਅਪਣਾਉਣ ਕਿਸਾਨ.

 


ਪਾਣੀ ਬਚਾਓ, ਧਰਤੀ ਬਚਾਉਣ ਦਾ ਸੁਨੇਹਾ ਦੇ ਗਿਆ ਝੋਕ ਹਰੀਹਰ ਦਾ ਸੈਮੀਨਾਰ

ਲੁਧਿਆਣਾ , 30 ਜੁਲਾਈ ( ਰਾਕੇਸ਼ ਅਰੋੜਾ) - ਝਰਮਲ ਸਿੰਘ ਤੇ ਪਦਮਸ਼ਰੀ ਭਵਰ ਲਾਲ ਹੀਰਾ ਲਾਲ ਦੀ ਯਾਦ ਵਿੱਚ ਸਮੂਹ ਨਗਰ ਪੰਚਾਇਤ ਝੋਕ ਹਰੀਹਰ ਵਲੋਂ ਪਾਣੀ ਬਚਾਓ, ਧਰਤੀ ਬਚਾਓ ਮਿਸ਼ਨ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ—ਵੱੱਖ ਵਿਭਾਗਾਂ ਤੋਂ ਪਹੁੰਚੇ ਅਧਿਕਾਰੀਆਂ ਨੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਬਾਗ਼ਬਾਨੀ ਵਿਕਾਸ ਅਫ਼ਸਰ ਡਾ.ਸਿਮਰਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪਰੇਰਿਆ। ਬਾਗਬਾਨੀ ਵਿਭਾਗ ਵਲੋਂ ਇਸ ਲਈ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਕਿਸਾਨ ਵੱਧ ਤੋਂ ਵੱਧ ਫ਼ਾਇਦਾ ਉਠਾਉਣ। ਉਨਹਾਂ ਨੇ ਕਿਸਾਨਾਂ ਨੂੰ ਗੰਡੋਆ ਖਾਦ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ। ਖੇਤੀ ਸਹਾਇਕ ਧੰਦਿਆਂ ਲਈ ਮਿਲਦੀ ਸਬਸਿਡੀ ਬਾਰੇ ਵੀ ਉਨਹਾਂ ਨੇ ਜਾਣਕਾਰੀ ਦਿੱਤੀ। ਭੂਮੀ ਰੱਖਿਆ ਤੇ ਜਲ ਸੰਭਾਲ ਅਫ਼ਸਰ ਗੁਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ੋਤੇ ਚਿੰਤਾ ਪਰਗਟਾਈ। ਉਨਹਾਂ ਨੇ ਸਮੇਂ ਦੀ ਲੋੜ ਅਨੁਸਾਰ ਤੁਪਕਾ ਸਿੰਚਾਈ ਅਪਣਾਉਣ ੋਤੇ ਜ਼ੋਰ ਦਿੱਤਾ। ਉਨਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਜਲ ਸੰਭਾਲ ਪਰੋਜੈਕਟ ਲਈ ਸਭ ਤੋਂ ਵੱਧ ਸਬਸਿਡੀ ਦਿੱਤੀ ਜਾ ਰਹੀ ਹੈ। ਮਿਰਚਾਂ ਦੇ ਸਫਲ ਕਾਸ਼ਤਕਾਰ ਅਮਰਜੀਤ ਸਿੰਘ ਭੂਰੇ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਸਾਨ ਭਰਾਵਾਂ ਨੂੰ ਕਣਕ ਝੋਨੇ ਦੀ ਥਾਂ ਹੋਰ ਫ਼ਸਲਾਂ ਵੱਲ ਧਿਆਨ ਦੇਣ ਲਈ ਪਰੇਰਿਆ। ਜੈਨ ਇਰੀਗੇਸ਼ਨ ਦੇ ਪੰਜਾਬ ਇੰਚਾਰਜ ਸਵਰਨ ਸਿੰਘ ਨੇ ਪਾਣੀ ਦੀ ਬੱਚਤ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਹਾਂ ਨੇ ਤੁਪਕਾ ਸਿੰਜਾਈ ਸਮੇਤ ਹੋਰ ਤਕਨੀਕਾਂ ਅਪਣਾਉਣ ਲਈ ਪਰੇਰਿਆ। ਉਨਹਾਂ ਨੇ ਕਿਸਾਨਾਂ ਨੂੰ ਲਗਾਤਾਰ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ, ਬਾਗਬਾਨੀ ਵਿਕਾਸ ਨਾਲ ਤਾਲਮੇਲ ਬਣਾਈ ਰੱਖਣ ਲਈ ਕਿਹਾ। ਇਸ ਮੌਕੇ ਜੈਨ ਇਰੀਗੇਸ਼ਨ ਵਲੋਂ ਪਰਦਰਸ਼ਨੀ ਵੀ ਲਗਾਈ ਗਈ, ਜਿਸ ਪਰਤੀ ਕਿਸਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇਹ ਪਰੋਗਰਾਮ ਕਰਵਾਉਣ ਵਿੱਚ ਜਲਗਾਉ ਦੇ ਜੈਨ ਇਰੀਗੇਸ਼ਨ ਸਿਸਟਮ ਲਿਮ.ਦੇ ਐਮ ਡੀ ਅਜੀਤ ਜੈਨ , ਡਾ. ਐੱਸ. ਪੀ. ਸਿੰਘ ਓਬਰਾਏ, ਡਾ. ਸੁਭਾਸ਼ ਗੋਇਲ, ਗੁਰਜੰਟ ਸਿੰਘ ਦੁਬਈ, ਪੁਖਰਾਜ ਸਿੰਘ ਚੀਮਾ, ਵਿਕਾਸ ਸਹਿਗਲ, ਜਗਦੇਵ ਸਿੰਘ ਬੋਪਾਰਾਏ, ਹਰਵਿੰਦਰ ਸਿੰਘ ਬਰਾੜ ਫਾਰਮ ਐਗਰੀਕਲਚਰ ਲੁਧੀਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਸਰਪੰਚ ਭਜਨ ਸਿੰਘ,ਸੁਖਦੇਵ ਸਿੰਘ ਸੰਧੂ, ਕਾਂਗਰਸੀ ਆਗੂੁ ਗੁਰਬਿੰਦਰ ਸਿੰਘ ਸੰਧੂ, ਉਘੇ ਕਿਸਾਨ ਗੁਰਪ੍ਰੀਤ ਸਿੰਘ ਸੰਧੂ, ਨੰਬਰਦਾਰ ਰਣਧੀਰ ਸਿੰਘ ਸੰਧੂ, ਆਪ ਆਗੂ ਕਸ਼ਮੀਰ ਸਿੰਘ ਸੰਧੂ, ਭਾਜਪਾ ਆਗੂ ਲਖਬੀਰ ਸਿੰਘ  ਸੰਧੂ , ਬੋਹੜ ਸਿੰਘ ਇਕਾਈ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪਿੱਪਲ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ , ਸੁਖਪਰੀਤ ਸਿੰਘ ਸਾਬਕਾ ਸਰਪੰਚ ਮੁਮਾਰਾ, ਕਰਨਬੀਰ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ ਮੈਂਬਰ ਪੰਚਾਈਤ, ਨਿਰਮਲ ਸਿੰਘ ਜਲੰਧਰ, ਗੁਰਮੀਤ ਸਿੰਘ ਉਪਲ , ਗੁਰਮੇਜ ਸਿੰਘ ਲੀਡਰ, ਗੁਰਪ੍ਰੀਤ ਸਿੰਘ ਪ੍ਰੀਤਾ , ਜ਼ਸਵਿੰਦਰ ਸਿੰਘ ਚੁਘੇਵਾਲਾ, ਗੁਰਤਾਰ ਸਿੰਘ ਪਟਵਾਰੀ, ਹਰਿੰਦਰ ਸਿੰਘ ਸੰਧੂ,ਹੀਰਾ ਸਿੰਘ ਸਾਬਕਾ ਸਰਪੰਚ ਅਮਰਜੀਤ ਸਿੰਘ ਭੂਰੇਕਲ੍ਹਾ,ਜ਼ਸਵਿੰਦਰ ਸਿੰਘ ਸਾਬਕਾ ਪ੍ਰਧਾਨ ਕੋਪਰੇਟਿਵ ਸੁਸਾਈਟੀ, ਇਕਬਾਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।