ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਕੀਤਾ ਨਮਨ.

 

  ਪਵਨ ਦੀਵਾਨ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਸ਼ਹੀਦ ਊਧਮ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ


ਲੁਧਿਆਣਾ, 31 ਜੁਲਾਈ (ਵਾਸੂ ਜੇਤਲੀ) : ਸ਼ਹੀਦ ਉਦਮ ਸਿੰਘ ਦੀ 86ਵੀਂ ਸ਼ਹਾਦਤ ਦਿਵਸ ਮੌਕੇ ਉਨ੍ਹਾਂ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਸ਼ਰਧਾਂਜਲੀ ਭੇਂਟ ਕੀਤੀ ਗਈ।


ਇਸ ਮੌਕੇ ਦੀਵਾਨ ਨੇ ਕਿਹਾ ਕਿ ਸ਼ਹੀਦ ਉਦਮ ਸਿੰਘ ਭਾਰਤ ਮਾਤਾ ਦੇ ਉਹ ਮਹਾਨ ਸੂਰਮੇ ਸਨ, ਜਿਨ੍ਹਾਂ ਨੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈ ਕੇ ਦੇਸ਼ ਦਾ ਮਾਣ ਵਧਾਇਆ। ਉਨ੍ਹਾਂ ਦੀ ਸ਼ਹਾਦਤ ਨਾ ਸਿਰਫ਼ ਆਜ਼ਾਦੀ ਦੀ ਲੜਾਈ ਵਿੱਚ ਇਕ ਇਤਿਹਾਸਕ ਪੜਾਅ ਸੀ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਹੈ।


ਉਨ੍ਹਾਂ ਨੇ ਕਿਹਾ ਕਿ ਉਦਮ ਸਿੰਘ ਨੇ ਲੰਦਨ ਵਿਖੇ ਜਾ ਕੇ ਮਾਈਕਲ ਓ ਡਵਾਇਰ ਨੂੰ ਸਜ਼ਾ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਦੀ ਧਰਤੀ ’ਤੇ ਹੋਏ ਜੁਲਮਾਂ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ।


ਪਵਨ ਦੀਵਾਨ ਨੇ ਪੰਜਾਬ ਅਤੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਦੱਸੇ ਰਸਤੇ ’ਤੇ ਚੱਲਣ, ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰੀ ਨਿਭਾਉਣ ਅਤੇ ਸ਼ਹੀਦਾਂ ਦੇ ਸੁਪਨਿਆਂ ਵਾਲਾ ਹਿੰਦੁਸਤਾਨ ਬਣਾਉਣ ਲਈ ਸਮਰਪਿਤ ਹੋਣ।


ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸੂਬਾ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ, ਸੂਬਾ ਕਾਂਗਰਸ ਮੈਂਬਰ ਸੁਸ਼ੀਲ ਮਲਹੋਤਰਾ, ਸੂਬਾ ਕਾਂਗਰਸ ਸਕੱਤਰ ਇੰਦਰਜੀਤ ਟੋਨੀ ਕਪੂਰ, ਵਿਨੋਦ ਬੱਠਲਾ, ਜੋਗਿੰਦਰ ਸਿੰਘ ਜੰਗੀ, ਰੋਹਿਤ ਪਾਹਵਾ, ਮਨਿੰਦਰ ਪਾਲ ਸਿੰਘ ਟੀਟੂ, ਬਲਜੀਤ ਸਿੰਘ ਆਹੂਜਾ, ਰਜਨੀਸ਼ ਚੋਪੜਾ, ਹਰਭਗਤ ਸਿੰਘ ਗਰੇਵਾਲ, ਸੰਜੇ ਬਾਂਸਲ, ਹੈਪੀ ਬਾਂਸਲ, ਡੀ. ਹੈਪੀ ਅਜੀਤਵਾਲ, ਡੀ. ਕਪੂਰ, ਰਮੇਸ਼ ਕੌਸ਼ਲ, ਲਲਿਤ ਮਨਨ, ਸੁਨੀਲ ਸਹਿਗਲ, ਰਾਜ ਗਿੱਲ, ਅਜੇ ਬੱਬੂ ਵਾਲੀਆ, ਸਤੀਸ਼ ਸੋਨੀ, ਦਿਨੇਸ਼ ਸਿੰਗਲਾ, ਰਾਜ ਕੁਮਾਰ ਪੱਪੀ ਆਦਿ ਹਾਜ਼ਰ ਸਨ।e