ਪਬਲਿਕ ਮਾਡਲ ਸਕੂਲ 'ਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ.

ਸੌਮਿਆ ਨੇ ਜਿੱਤਿਆ ਮਿਸ ਤੀਜ ਦਾ ਖਿਤਾਬ 

 

ਲੁਧਿਆਣਾ, 30 ਜੁਲਾਈ (ਸਰਬਜੀਤ) : ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਸ਼ਵਕਰਮਾ ਕਲੋਨੀ ਵਿਖ਼ੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਸਾਰੇ ਪ੍ਰੋਗਰਾਮ ਦਾ ਆਯੋਜਨ ਮਿਸ ਰਵਨੀਤ ਕੌਰ ਅਤੇ ਮਿਸ ਪ੍ਰਿਆ ਦੁਆਰਾ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਨੇ ਬੱਚਿਆਂ ਦੇ ਹੌਸਲਾ ਅਫਜ਼ਾਈ ਕੀਤੀ। ਪ੍ਰਾਇਮਰੀ ਜਮਾਤਾਂ ਵਿਚੋਂ ਅਮਾਇਰਾ ਅਤੇ ਸੀਨੀਅਰ ਜਮਾਤਾਂ ਵਿੱਚੋਂ ਸੋਮਿਆ ਨੇ ਮਿਸ ਤੀਜ਼ ਦਾ ਖਿਤਾਬ ਜਿੱਤਿਆ। ਇਸ ਮੌਕੇ ਬੱਚਿਆਂ ਲਈ ਅਲੱਗ ਅਲੱਗ ਤਰ੍ਹਾਂ ਦੇ ਸਟਾਲ ਲਗਵਾਏ ਗਏ। ਸਕੂਲ ਦੇ ਪ੍ਰਿੰਸਪਲ ਸ਼੍ਰੀਮਤੀ ਤਰਨਜੀਤ ਕੌਰ ਨੇ ਤੀਆਂ ਦੇ ਤਿਉਹਾਰ ਅਤੇ ਪੰਜਾਬੀ ਸੱਭਿਆਚਾਰ ਬਾਰੇ ਦੱਸਦੇ ਹੋਏ ਸਭ ਨੂੰ ਮੁਬਾਕਬਾਦ ਦਿੰਦੇ ਹੋਏ ਸਭ ਦਾ ਧੰਨਵਾਦ ਕੀਤਾ।