ਕੋਟਕ ਮਹਿੰਦਰਾ ਬੈਂਕ ਵਿਰੁੱਧ ਐਫਆਈਆਰ ਦਰਜ.

 

ਲੁਧਿਆਣਾ : ਕੋਟਕ ਮਹਿੰਦਰਾ ਬੈਂਕ, ਫਿਰੋਜ਼ ਗਾਂਧੀ ਮਾਰਕਿਟ ਸ਼ਾਖਾ, ਲੁਧਿਆਣਾ ਦੇ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਸ਼੍ਰੀ ਦਵਿੰਦਰ ਸਿੰਘ ਬੇਦੀ (ਟਾਈਪੈਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ) ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ।


ਸ਼ਿਕਾਇਤ ਅਨੁਸਾਰ, ਮਿਸਟਰ ਬੇਦੀ ਨੇ ਉਕਤ ਸ਼ਾਖਾ ਦੇ ਅਖਿਲ ਚਾਵਲਾ (ਵੈਲਥ ਮੈਨੇਜਰ), ਵਰੁਣ ਚੋਪੜਾ ਅਤੇ ਗੌਰਵ ਚਾਵਲਾ ਦੇ ਭਰੋਸੇ 'ਤੇ ਵਿਦੇਸ਼ੀ ਕਰੰਸੀ ਦੀ ਬੁਕਿੰਗ ਕਰਵਾਈ। ਬਾਅਦ ਵਿੱਚ ਇਰਾਨ-ਇਜ਼ਰਾਈਲ ਯੁੱਧ ਕਾਰਨ ਕਰੰਸੀ ਰੇਟ ਵਿੱਚ 14% ਵਾਧਾ ਹੋਇਆ ਤੇ ਬੈਂਕ ਨੇ ਵਾਧੂ ਡਿਪਾਜ਼ਿਟ ਦੀ ਮੰਗ ਕੀਤੀ। ਮਿਸਟਰ ਬੇਦੀ ਨੇ ₹2.40 ਕਰੋੜ ਜਮ੍ਹਾ ਕਰਵਾਏ, ਪਰ ਬਾਅਦ ਵਿੱਚ ਉਨ੍ਹਾਂ ਨੂੰ ਇਕ ਆਟੋਮੈਟਿਕ ਈਮੇਲ ਮਿਲੀ ਜਿਸ ਵਿੱਚ ਉਨ੍ਹਾਂ ਦੇ ਡਿਪਾਜ਼ਿਟ ਨੂੰ ਰੱਦ ਕਰ ਦਿੱਤਾ ਗਿਆ। ਫਿਰ ਸੰਪਰਕ ਕਰਨ 'ਤੇ ਬੈਂਕ ਨੇ ਹੋਰ ₹2.50 ਕਰੋੜ ਜਮ੍ਹਾ ਕਰਵਾਉਣ ਲਈ ਕਿਹਾ।


ਉਨ੍ਹਾਂ ਵੱਲੋਂ ਜ਼ਿਲ੍ਹਾ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਸੌਂਪੀ ਗਈ, ਜਿਸ ਉਪਰੰਤ ਜਾਂਚ ਵਿੱਚ ਬੈਂਕ ਕਰਮਚਾਰੀ ਦੋਸ਼ੀ ਪਾਏ ਗਏ। ਨਤੀਜੇ ਵਜੋਂ ਉਨ੍ਹਾਂ ਕਰਮਚਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਜਿਨ੍ਹਾਂ ਨੇ ਟਾਈਪੈਨ ਐਕਸਪੋਰਟਸ ਵਿਖੇ ਜਾ ਕੇ ਡਿਪਾਜ਼ਿਟ ਸੰਭਾਲੇ ਤੇ ਰਕਮ ਨਸ਼ਟ ਕਰ ਦਿੱਤੀ।


ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ  ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗਨਾਈਜ਼ੇਸ਼ਨ (FICO) ਨੇ ਇਸ ਅਣੈਤਿਕ ਵਿਵਹਾਰ ਦੀ ਨਿੰਦਾ ਕਰਦਿਆਂ ਕਿਹਾ, "ਇੱਕ ਪ੍ਰਸਿੱਧ ਬੈਂਕ ਵੱਲੋਂ ਅਜਿਹਾ ਵਿਵਹਾਰ ਬਿਲਕੁਲ ਬਰਦਾਸ਼ਤਯੋਗ ਨਹੀਂ। ਅਸੀਂ ਨੱਕੀ ਹੀ ਇਸ ਮਾਮਲੇ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਤੱਕ ਲੈ ਕੇ ਜਾਵਾਂਗੇ ਤਾਂ ਜੋ ਇਨਸਾਫ਼ ਮਿਲੇ।"