ਆਮ ਘਰ ਦੀ ਧੀ ਨੂੰ ਮੇਅਰ ਵਜੋਂ ਬਰਦਾਸ਼ਤ ਨਹੀਂ ਕਰ ਰਹੇ ਭਾਜਪਾ ਦੇ ਕੌਂਸਲਰ - ਸੇਵਕ.
ਲੁਧਿਆਣਾ (ਵਾਸੂ ਜੇਤਲੀ) - ਵਾਰਡ ਨੰਬਰ 49 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਸੇਵਕ ਨੇ ਕਿਹਾ ਕਿ ਭਾਜਪਾ ਦੇ ਕੌਂਸਲਰ ਆਮ ਘਰ ਵਿੱਚੋਂ ਚੋਣ ਜਿੱਤ ਕੇ ਮੇਅਰ ਬਣੀ ਪਿ੍ਰੰਸੀਪਲ ਇੰਦਰਜੀਤ ਕੌਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਇਸੇ ਕਾਰਣ ਉਹ ਹੰਗਾਮਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਸੇਵਕ ਨੇ ਕਿਹਾ ਕਿ ਇਸ ਪਾਸੇ ਤਾਂ ਭਾਜਪਾ ਦੇ ਕੌਂਸਲਰ ਖੁਦ ਹੀ ਮੇਅਰ ਦਫਤਰ ਵਿੱਚ ਜਾ ਕੇ ਹੰਗਾਮਾ ਕਰਦੇ ਹਨ ਅਤੇ ਦੂਜੇ ਪਾਸੇ ਆਪ ਹੀ ਨਗਰ ਨਿਗਮ ਦਫਤਰ ਵਿੱਚ ਧਰਨਾ ਦੇਣ ਲੱਗ ਜਾਂਦੇ ਹਨ। ਭਾਜਪਾ ਕੌਂਸਲਰਾਂ ਦੀ ਇਸ ਕਾਰਵਾਈ ਤੋਂ ਇੰਝ ਲੱਗਦਾ ਹੈ ਕਿ ਉਹ ਆਮ ਘਰ ਦੀ ਧੀ ਨੂੰ ਮੇਅਰ ਵਜੋਂ ਬਰਦਾਸ਼ਤ ਨਹੀਂ ਕਰੇ।
