ਲੁਧਿਆਣਾ ਸਿਟੀਜਨ ਕੌਂਸਲ ਦੀ ਪਰਿਵਾਰਕ ਮੀਟਿੰਗ ਵਿੱਚ ਡਾਕਟਰ ਕਮਲਜੀਤ ਸੋਹੀ ਦਾ ਜੰਮੂ ਕਸ਼ਮੀਰ ਸਰਕਾਰ ਵਿੱਚ ਸਲਾਹਕਾਰ ਨਿਯੁਕਤ ਹੋਣ 'ਤੇ ਵਿਸ਼ੇਸ਼ ਸਨਮਾਨ.

 

ਲੁਧਿਆਣਾ 5 ਅਗਸਤ (ਰਾਕੇਸ਼ ਅਰੋੜਾ) -    ਲੁਧਿਆਣਾ ਸਿਟੀਜਨ ਕੌਂਸਲ  ਦਾ ਪਰਿਵਾਰਿਕ ਮਿਲਣੀ ਸਮਾਰੋਹ ਕਲੱਬ ਨਿਰਵਾਨਾ ਵਿਖੇ ਚੇਅਰਮੈਨ ਦਰਸ਼ਨ ਅਰੋੜਾ ਦੀ ਅਗਵਾਈ ਹੇਠ  ਕਰਵਾਇਆ ਗਿਆ ਜਿਸ ਵਿੱਚ ਕੌਂਸਲ ਦੇ ਪੁਰਸ਼ ਅਤੇ ਮਹਿਲਾ ਸ਼੍ਰੇਣੀ ਦੇ ਗਾਇਕੀ ਮੁਕਾਬਲੇ ਕਰਵਾਏ ਗਏ । ਜੱਜਾਂ ਦੀ ਭੂਮਿਕਾ ਅਸ਼ੋਕ ਧੀਰ ਅਤੇ ਸ਼ਿਵਾਨੀ ਅਰੋੜਾ ਵੱਲੋਂ ਨਿਭਾਈ ਗਈ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਅਸ਼ੋਕ ਧੀਰ ਵਲੋਂ ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੌ ਮੁਕਾਮ ਅਤੇ ਸ਼ਿਵਾਨੀ ਅਰੋੜਾ ਵੱਲੋਂ ਇਤਨੀ ਸ਼ਕਤੀ ਹਮੇ ਦੇਨਾ ਦਾਤਾ ਗਾ ਕੇ ਸਮਾਂ ਬੰਨ੍ਹ ਦਿੱਤਾ। ਪੁਰਸ਼ ਸ਼੍ਰੇਣੀ ਵਿਚੋਂ ਸੁਖਵਿੰਦਰ ਸਿੰਘ ਨੂੰ ਪਹਿਲਾ ਅਤੇ ਐਮ ਪੀ ਸਿੰਘ ਨੂੰ ਦੂਜਾ ਸਥਾਨ ਮਿਲਿਆ ਜਦੋਂ ਕੇ ਮਹਿਲਾ ਸ਼੍ਰੇਣੀ ਵਿੱਚ ਰਮਨਦੀਪ ਸੋਈ ਨੂੰ ਪਹਿਲਾ ਅਤੇ ਸੁਮਨ ਧੀਰ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ । ਇਸ ਮੌਕੇ ਕੌਂਸਲ ਦੇ ਡਿਪਟੀ ਚੇਅਰਮੈਨ ਡਾਕਟਰ ਕਮਲਜੀਤ ਸੋਈ ਨੂੰ ਜੰਮੂ ਕਸ਼ਮੀਰ ਸਰਕਾਰ ਵਿੱਚ ਟਰਾਂਸਪੋਰਟ ਵਿਭਾਗ ਦਾ ਸਲਾਹਕਾਰ ਨਿਯੁਕਤ ਹੋਣ ਤੇ ਵਿਸ਼ੇਸ਼ ਸਨਮਾਨ ਵੀ ਸਭ ਮੈਂਬਰਾਂ ਵਲੋਂ ਦੁਸ਼ਾਲਾ ਦੇ ਕੇ ਕੀਤਾ ਗਿਆ।  ਇਸ ਮੌਕੇ ਵਿਸ਼ਾਲ, ਅਨਿਲ, ਧਰਮਪਾਲ ਬਿੰਦਰਾ , ਅਵਤਾਰ ਸਿੰਘ , ਮਨਜੀਤ ਸਿੰਘ , ਆਈ ਐੱਸ ਖੰਨਾ , ਲੋਕੇਸ਼ ਖੰਨਾ , ਰਾਜੇਸ਼ ਖੰਨਾ , ਵਿਵੇਕ, ਐਮ ਪੀ ਸਿੰਘ , ਦਵਿੰਦਰ, ਪ੍ਰਮੁੱਖ ਤੌਰ ਤੇ ਹਾਜਿਰ ਸਨ ਮੰਚ ਦਾ ਸੰਚਾਲਨ ਰਮਨ ਖੰਨਾ ਵੱਲੋਂ ਬਾਖੂਬੀ ਕੀਤਾ ਗਿਆ ।