ਬੰਧੂ ਹੈਲਪਿੰਗ ਹੈਂਡਜ਼ ਐਨਜੀਓ ਅਤੇ ਲੀਫੋਰਡ ਹੈਲਥਕੇਅਰ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ.

 

ਲੁਧਿਆਣਾ (ਗੁਰਦੀਪ ਸਿੰਘ)

ਸਮਰਤਾ ਕੌਰ, ਸੰਸਥਾਪਕ ਬੰਧੂ ਹੈਲਪਿੰਗ ਹੈਂਡਜ਼ ਐਨਜੀਓ, ਦੀ ਅਗਵਾਈ ਹੇਠ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਹਰਚਰਨ ਨਗਰ ਵਿਖੇ ਸਫਲਤਾਪੂਰਵਕ ਲਗਾਇਆ ਗਿਆ, ਜਿਸਦਾ ਪੂਰਾ ਖਰਚਾ ਲੀਫੋਰਡ ਹੈਲਥਕੇਅਰ ਲਿਮਿਟੇਡ ਵੱਲੋਂ ਉਠਾਇਆ ਗਿਆ।ਕੈਂਪ ਵਿੱਚ 500 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ  ਪੇਟ, ਔਰਤ ਰੋਗ, ਫਿਜੀਓਥੈਰੇਪੀ, ਡਾਇਟੀਸ਼ਨ, ਈ.ਸੀ.ਜੀ. ਅਤੇ ਜਨਰਲ ਚੈੱਕਅੱਪ ਵਰਗੀਆਂ ਮੁਫ਼ਤ ਸੇਵਾਵਾਂ ਉਪਲਬਧ ਰਹੀਆਂ,400 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆ। ਐਸਪੀਐਸ ਹਸਪਤਾਲ ਲੁਧਿਆਣਾ ਦੀ ਸੀਨੀਅਰ ਡਾਕਟਰ ਟੀਮ ਵਿੱਚ ਫਿਜ਼ੀਓਥਰੈਪਿਸਟ ਡਾਕਟਰ ਅੰਕਿਤ ਨੇ ਵੀ ਭਾਗ ਲਿਆ।

 ਇਸ ਕੈਂਪ ਦੇ ਮੁੱਖ ਮਹਿਮਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਗਰੇਵਾਲ ਤੋਂ ਇਲਾਵਾ ਮੁਕੇਸ਼ ਭਾਜੀ ,ਕੌਂਸਲਰ ਮਨਪ੍ਰੀਤ ਮੰਨਾ ,ਕੌਂਸਲਰ ਪ੍ਰਦੀਪ ਸ਼ਰਮਾ ਗੱਬੀ ,ਕੌਂਸਲਰ ਜੱਗੀ ਜੀ, ਕੌਂਸਲਰ ਜੋਨੀ, ਸਾਬਕਾ ਵਿਧਾਇਕ  ਸੁਰਿੰਦਰ ਡਾਵਰ , ਰਾਸ਼ੀ ਅਗਰਵਾਲ , ਲੀਨਾ ਟਪਰੀਆ ,ਯੂਥ ਪ੍ਰਧਾਨ ਰਵੀ ਬਤਰਾ ,ਐਸ ਸੀ ਮੋਰਚਾ ਪ੍ਰਧਾਨ ਅਮਨ ਬੱਸੀ, ਟਰੇਡ ਸੈੱਲ ਪ੍ਰਧਾਨ ਆਸ਼ੀਸ਼ ਭਾਰਕੀਰਤੀ , ਸਤਨਾਮ ,ਜਤਿੰਦਰ, ਅਰੁਣ ਉੱਪਲ, ਨੀਰਜ ਸਚਦੇਵਾ (ਸੰਸਥਾ: ਸਾਡਾ ਬਜ਼ੁਰਗ ਸਾਡਾ ਮਾਣ) ਅਤੇ ਹਿੱਸਾ ਲੈਣ ਵਾਲੀਆ ਐਨਜੀਓਜ਼: ਵੈਲਫੇਅਰ ਸੋਸਾਇਟੀ ਅਮਿਤ ਅਰੋੜਾ , ਲਲਿਤ ,ਵਿਦਿਆ ਪ੍ਰਿਆਸ ਐਨਜੀਓ ਮੌਜੂਦ ਸਨ।  ਸਮਰਤਾ ਕੌਰ, ਬੰਧੂ ਹੈਲਪਿੰਗ ਹੈਂਡਜ਼ ਵੱਲੋਂ ਲੀਫੋਰਡ ਹੈਲਥਕੇਅਰ, ਸਾਰੇ ਡਾਕਟਰਾਂ, ਮਹਿਮਾਨਾਂ, ਸਹਿਯੋਗੀ ਸੰਸਥਾਵਾਂ ਅਤੇ ਸਮਰਪਿਤ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ“ਸਿਹਤ ਹਰ ਇੱਕ ਦਾ ਹੱਕ ਹੈ — ਬੰਧੂ ਹੈਲਪਿੰਗ ਹੈਂਡਜ਼ ਉਹ ਹੱਕ ਹਰ ਘਰ ਤੱਕ ਪਹੁੰਚਾ ਰਹੀ ਹੈ।”