ਸ਼ਿਕਾਗੋ ਦੇ ਗੁਰਦੁਆਰਾ ਸਾਹਿਬ ਪੈਲੇਟਾਈਨ ਵਿਖੇ ਜਥੇਦਾਰ ਦਾਦੂਵਾਲ ਜੀ ਨੂੰ ਕੀਤਾ ਗਿਆ ਸਨਮਾਨਿਤ.

 

ਲੁਧਿਆਣਾ 6 ਅਗਸਤ (ਰਾਕੇਸ਼ ਅਰੋੜਾ) - ਪਿਛਲੇ ਤਿੰਨ ਦਹਾਕਿਆਂ ਤੋਂ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਅਮਰੀਕਾ ਵਿਖੇ ਆਪਣੇ ਨਿੱਜੀ ਦੌਰੇ ਤੇ ਪੁੱਜੇ ਹੋਏ ਹਨ ਇਸ ਦੌਰਾਨ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਸਿੱਧ ਸ਼ਖਸੀਅਤਾਂ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਥੇਦਾਰ ਦਾਦੂਵਾਲ ਨੂੰ ਸਨਮਾਨਿਤ ਕੀਤਾ ਗਿਆ ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਯੂਐਸਏ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਜਥੇਦਾਰ ਦਾਦੂਵਾਲ  ਨੇ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ ਦਾ ਸਿੱਖ ਰਿਲੀਜ਼ਸ ਸੁਸਾਇਟੀ ਪੈਲੇਟਾਈਨ ਵਿਖੇ ਮੱਥਾ ਟੇਕਿਆ  ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਦਾਦੂਵਾਲ  ਨੇ ਕਿਹਾ ਕੇ ਦੁਨੀਆਂ ਦੇ ਕਿਸੇ ਵੀ ਕੋਨੇ ਧੜੇ ਜਥੇਬੰਦੀ ਵਿੱਚ ਰਹੋ ਪਰ ਹਮੇਸ਼ਾ ਆਪਣੇ ਧਰਮ ਕੌਮ ਸਮਾਜ ਮਨੁੱਖਤਾ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਉਨਾਂ ਕਿਹਾ ਕੇ ਪਤਿਤਪੁਣਾ ਨਸ਼ਿਆਂ ਤੋਂ ਰਹਿਤ ਹੋ ਕੇ ਸਾਬਤ ਸੂਰਤ ਬਣ ਖੰਡਿਓ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ ਗੁਰੂ ਵਾਲੇ ਬਣ ਕੇ ਹੀ ਸਾਡਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਸਕਦਾ ਹੈ ਇਸ ਸਮੇਂ ਗੁਰੂ ਘਰ ਦੇ ਪ੍ਰਬੰਧਕਾਂ ਸਰਦਾਰ ਜੈਰਾਮ ਸਿੰਘ ਕਾਹਲੋਂ ਪ੍ਰਧਾਨ,ਸਰਦਾਰ ਤਰਲੋਚਨ ਸਿੰਘ ਮੁਲਤਾਨੀ ਸਕੱਤਰ,ਭਾਈ ਲਖਵਿੰਦਰ ਸਿੰਘ ਮੁੱਖ ਗ੍ਰੰਥੀ,ਸਰਦਾਰ ਸੰਤੋਖ ਸਿੰਘ ਅਟਵਾਲ,ਸਰਦਾਰ ਤਜਿੰਦਰ ਸਿੰਘ ਪਿਹੋਵਾ,ਸਰਦਾਰ ਓਕਾਂਰ ਸਿੰਘ ਢਿੱਲੋਂ ਅਤੇ ਸਰਦਾਰ ਇਕਬਾਲ ਸਿੰਘ ਮੁਲਤਾਨੀ ਨੇ ਜਥੇਦਾਰ ਦਾਦੂਵਾਲ  ਨੂੰ ਸਿਰਪਾਓ ਭੇਂਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਇਸ ਸਮੇਂ ਸ਼ਿਕਾਗੋ ਦੇ ਪ੍ਰਸਿੱਧ ਟ੍ਰਾਂਸਪੋਰਟ ਲਖਵੀਰ ਸਿੰਘ ਲੱਕੀ ਸਹੋਤਾ,ਜਥੇਦਾਰ ਦਲੀਪ ਸਿੰਘ ਕਪੂਰਥਲਾ ਅਤੇ ਰਾਗੀ ਭਾਈ ਅਨਮੋਲ ਸਿੰਘ ਗੰਗਾਨਗਰ ਵੀ ਸਿੱਖ ਸੰਗਤਾਂ ਵਿੱਚ ਹਾਜ਼ਰ ਸਨ।