ਗੁਰਮੀਤ ਸਿੰਘ ਕੁਲਾਰ ਨੂੰ ਸਾਈਕਲ ਵਿਕਾਸ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ.
ਲੁਧਿਆਣਾ (ਵਾਸੂ ਜੇਤਲੀ) - ਉੱਘੇ ਸਾਇਕਲ ਸਨਅਤਕਾਰ ਸ: ਗੁਰਮੀਤ ਸਿੰਘ ਕੁਲਾਰ ਨੂੰ ਪੰਜਾਬ ਸਰਕਾਰ ਦੇ ਸਾਈਕਲ ਵਿਕਾਸ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਉਦਯੋਗ ਮੰਤਰੀ ਪੰਜਾਬ ਸ੍ਰੀ ਸੰਜੀਵ ਅਰੋੜਾ ਵਲੋਂ ਕੀਤਾ ਗਿਆ। ਪਦਮ ਸ਼੍ਰੀ ਸ: ਓਂਕਾਰ ਸਿੰਘ ਪਾਹਵਾ ਚੇਅਰਮੈਨ ਦੀ ਅਗਵਾਈ ਵਿੱਚ ਗੁਰਮੀਤ ਸਿੰਘ ਕੁਲਾਰ ਸਾਈਕਲ ਵਿਕਾਸ ਕੌਂਸਲ ਦੇ ਮੈਂਬਰ ਬਣੇ । ਸ: ਕੁਲਾਰ ਨੇ ਕਿਹਾ ਕਿ ਇਹ ਕੌਂਸਲ ਪੰਜਾਬ ਦੀ ਸਾਈਕਲ ਉਦਯੋਗ ਦੀ ਭਲਾਈ ਲਈ ਕੰਮ ਕਰੇਗੀ ਅਤੇ ਉਦਯੋਗ ਅਤੇ ਸਰਕਾਰ ਦੇ ਦਰਮਿਆਨ ਇੱਕ ਪੁਲ ਵਾਂਗ ਕੰਮ ਕਰੇਗੀ, ਜਿਸ ਨਾਲ ਤੁਰੰਤ ਹੱਲ ਯਕੀਨੀ ਹੋਣਗੇ।
ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫਿਕੋ ਨੇ ਸ. ਓਂਕਾਰ ਸਿੰਘ ਪਾਹਵਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸ. ਓਂਕਾਰ ਸਿੰਘ ਪਾਹਵਾ ਦੀ ਅਗਵਾਈ ਸਾਈਕਲ ਉਦਯੋਗ ਲਈ ਨਵੀਆਂ ਉਚਾਈਆਂ ਨੂੰ ਛੂਹੇਗੀ।
ਸ਼੍ਰੀ ਐਸ.ਕੇ. ਰਾਏ ਵਾਈਸ-ਚੇਅਰਮੈਨ ਹੀਰੋ ਸਾਈਕਲਜ਼ ਲਿਮਟਿਡ ਨੇ ਕਿਹਾ ਕਿ ਸਾਨੂੰ ਸ. ਓਂਕਾਰ ਸਿੰਘ ਪਾਹਵਾ 'ਤੇ ਮਾਣ ਹੈ, ਇਹ ਸਾਈਕਲ ਵਿਕਾਸ ਪ੍ਰੀਸ਼ਦ ਪੰਜਾਬ ਵਿੱਚ ਸਾਈਕਲਾਂ ਦੀ ਬਿਹਤਰੀ ਲਈ ਕੰਮ ਕਰੇਗੀ।
ਸ ਮਨਜਿੰਦਰ ਸਿੰਘ ਸਚਦੇਵਾ, ਪ੍ਰਧਾਨ BRADO ਨੇ ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰਮੀਤ ਸਿੰਘ ਕੁਲਾਰ ਦੀ ਅਪਾਰ ਮੇਹਨਤ ਅਤੇ ਸਮਰਪਣ ਕਾਰਨ ਉਨ੍ਹਾਂ ਨੂੰ ਇਹ ਪਦ ਪ੍ਰਾਪਤ ਹੋਇਆ ਹੈ।
ਸ ਅਵਤਾਰ ਸਿੰਘ ਭੋਗਲ, ਸੀਨੀਅਰ ਮੀਤ ਪ੍ਰਧਾਨ UCPMA ਨੇ ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੁਲਾਰ ਦੀ ਸਾਈਕਲ ਉਦਯੋਗ ਦੇ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਹੈ।
ਸ. ਹਰਪਾਲ ਸਿੰਘ ਭੰਬਰ, ਹੈਡ ਸਾਈਕਲ ਡਿਵੀਜ਼ਨ ਫਿਕੋ ਨੇ ਗੁਰਮੀਤ ਸਿੰਘ ਕੁਲਾਰ ਨੂੰ ਵਧਾਈ ਦਿੱਤੀ ਅਤੇ ਕਿਹਾ, "ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਵਿਚਕਾਰ ਇੱਕ ਪ੍ਰੇਰਣਾ ਸਟ੍ਰੋਤ ਹੈ, ਜੋ ਲੁਧਿਆਣਾ ਦੇ ਉਦਯੋਗਪਤੀਆਂ ਲਈ ਪ੍ਰੇਰਣਾ ਦਾ ਸਰੋਤ ਹੈ।"