ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਸ਼ਵ ਪੰਜਾਬੀ ਸਭਾ ਵਲੋਂ ਜਥੇਦਾਰ ਦਾਦੂਵਾਲ ਦਾ ਵਿਸ਼ੇਸ਼ ਸਨਮਾਨ ਸਮਾਰੋਹ.
ਲੁਧਿਆਣਾ 9 ਅਗਸਤ
(ਰਾਕੇਸ਼ ਅਰੋੜਾ) - ਕੈਨੇਡਾ ਦੇ ਸ਼ਹਿਰ ਬਰੈਂਪਟਨ ਚ "ਵਿਸ਼ਵ ਪੰਜਾਬੀ ਭਵਨ" ਵਿੱਚ "ਵਿਸ਼ਵ ਪੰਜਾਬੀ ਸਭਾ ਕਨੇਡਾ" ਵੱਲੋਂ 7 ਅਗਸਤ 2025 ਨੂੰ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਸ਼ਖਸ਼ੀਅਤਾਂ ਨੇ ਜਥੇਦਾਰ ਦਾਦੂਵਾਲ ਦੀ ਸ਼ਖਸ਼ੀਅਤ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਿਨਾਂ ਵਿੱਚ ਡਾਕਟਰ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਸਰਦਾਰ ਪਰਮਜੀਤ ਸਿੰਘ ਸਰੋਆ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸਰਦਾਰ ਜਸਵੀਰ ਸਿੰਘ ਬੋਪਾਰਾਏ ਸਿੰਘ ਟਰੈਵਲ,ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਡਾਕਟਰ ਦਲਬੀਰ ਸਿੰਘ ਕਥੂਰੀਆ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ,ਪ੍ਰਿੰਸੀਪਲ ਤਰਲੋਕ ਸਿੰਘ ਅਤੇ ਜਸਵਿੰਦਰ ਸਿੰਘ ਬਿੱਟਾ ਸ਼ਾਮਿਲ ਸਨ ਵਿਸ਼ਵ ਪੰਜਾਬੀ ਸਭਾ ਦੀ ਸਮੁੱਚੀ ਟੀਮ ਪ੍ਰਧਾਨ ਸੋਹਣ ਸਿੰਘ ਪਰਮਾਰ,ਪ੍ਰਭਦਿਆਲ ਸਿੰਘ ਖੰਨਾ,ਤਜਿੰਦਰ ਸਿੰਘ ਲੂਥਰਾ,ਪਰਮਜੀਤ ਸਿੰਘ ਬਿਰਦੀ,ਬਰਬੀਰ ਕੌਰ ਰਾਏ ਭੱਟੀ,ਭੁਪਿੰਦਰ ਸਿੰਘ ਰਤਨ,ਬਾਪੂ ਸੂਬੇ ਸਿੰਘ ਕਥੂਰੀਆ,ਮਾਤਾ ਪ੍ਰੀਤਮ ਕੌਰ ਕਥੂਰੀਆ,ਚੌਧਰੀ ਮਹਿਮ ਸੂਦ,ਹਰਜੀਤ ਕੌਰ ਬਮਰਾ,ਪਵਨ ਕੈਲੇ,ਜਸਪਾਲ ਸਿੰਘ ਕਾਹਲੋਂ, ਸਿੰਘ ਅਰੋੜਾ,ਅਖਤਰ ਹੁਸੈਨ ਸਿੱਧੂ,ਪ੍ਰਸਿੱਧ ਸ਼ਾਇਰ ਤਾਹਿਰਾ ਸਰਾਂ,ਵਾਰਿਸ ਸ਼ਾਹ ਦੇ ਮੁਰੀਦ ਹੁਸੈਨ ਅਕਬਰ,ਬਾਬਾ ਦਰਸ਼ਨ ਸਿੰਘ ਟੌਹੜਾ ਮੂਲੇਵਾਲ,ਮਾਸਟਰ ਬਲਵਿੰਦਰ ਸਿੰਘ ਭੰਗੂ,ਗੁਰਰਾਇ ਸਿੰਘ ਭੰਗੂ,ਕੁਲਦੀਪ ਸਿੰਘ ਨੰਬਰਦਾਰ ਦਾਦੂਵਾਲ,ਪਵਿੱਤਰ ਸਿੰਘ ਨੀਸਿੰਗ ਕਰਨਾਲ,ਧਰਮ ਸਿੰਘ ਢਪਾਲੀ,ਮਨਦੀਪ ਕੌਰ ਕੋਟ ਸ਼ਮੀਰ ਵੀ ਹਾਜ਼ਰ ਸਨ ਸਮੂੰਹ ਬੁਲਾਰਿਆਂ ਨੇ ਜਥੇਦਾਰ ਦਾਦੂਵਾਲ ਵੱਲੋਂ ਦੇਸ਼ ਵਿਦੇਸ਼ ਵਿੱਚ ਕੀਤੇ ਜਾ ਰਹੇ ਪੰਥਕ,ਸਮਾਜ ਸੇਵਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ।