ਵਾਰਡ ਨੰ.58 ਵਿੱਚ ਕੋਸਲਰ ਸਤਨਾਮ ਸਿੰਘ ਸੰਨੀ ਮਾਸਟਰ ਨੂੰ ਇਲਾਕੇ ਦੀਆਂ ਔਰਤਾਂ ਅਤੇ ਲੜਕੀਆਂ ਨੇ ਰੱਖੜੀ ਬਣਕੇ ਤਿਉਹਾਰ ਮਨਾਇਆ .

                                          ਲੁਧਿਆਣਾ 10 ਅਗਸਤ( ਰਾਕੇਸ਼ ਅਰੋੜ ‌) ਵਾਰਡ ਨੰ.58 ਵਿੱਚ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਣ ਵਾਲਾ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ, ਜਿੱਥੇ ਸਾਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ, ਉੱਥੇ ਹੀ ਅੱਜ ਵਿੱਚ ਵੀ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਬੀ ਉਮਰ ਤੇ ਚੜ੍ਹਦੀਕਲਾ ਦੀ ਕਾਮਨਾ ਕੀਤੀ। ਇਸ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ।ਰਕਸ਼ਾ ਬੰਧਨ ਦੇ ਮੌਕੇ 'ਤੇ, ਵਾਰਡ ਨੰਬਰ 58 ਨਿਵਾਸੀ ਦੀਆਂ ਔਰਤਾ ਇਲਾਕੇ ਦੇ ਕੋਸਲਰ ਸਤਨਾਮ ਸਿੰਘ ਸੰਨੀ (ਮਾਸਟਰ)ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਰੱਖੜੀਆਂ ਬੰਨ੍ਹਣ ਆਈਆ।ਉਨ੍ਹਾਂ ਦੇ ਪਿਆਰ ਤੋਂ ਬਹੁਤ ਕੋਸਲਰ ਬਹੁਤ ਪ੍ਰਭਾਵਿਤ ਹੋਏ ,ਉਨ੍ਹਾਂ ਨੇ ਇਸ ਮੌਕੇ ਸਾਂਝੇ ਮਜ਼ਬੂਤ ਬੰਧਨ  ਦੇ ਪ੍ਰਤੀਕ ਇਸ ਰਿਸ਼ਤੇ ਬਾਰੇ ਜਾਣਕਾਰੀ ਸਾਂਝੀ ਕੀਤੀ ।ਉਨ੍ਹਾਂ ਕਿਹਾ ਕਿ ਅਜਿਹੇ ਪਲ ਮੈਨੂੰ ਆਪਣੇ ਵਾਰਡ ਅਤੇ ਉਨ੍ਹਾਂ ਲੋਕਾਂ ਲਈ ਹੋਰ ਵੀ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ ਜੋ ਮੈਨੂੰ ਆਪਣੇ ਦਿਲਾਂ ਦੇ ਨੇੜੇ ਰੱਖਦੇ ਹਨ। ਸਾਰਿਆਂ ਨੂੰ ਰਕਸ਼ਾ ਬੰਧਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿਧਾਇਕ ਸੰਜੀਵ ਅਰੋੜਾ ,ਭਗਵੰਤ ਮਾਨ ਮੁੱਖ ਮੰਤਰੀ ਦੀ ਕਮਾਡ ਹੇਠ  ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੀਆਂ  ਔਰਤਾ ਲਈ ਚੰਗੇ ਯਤਨਸ਼ੀਲ ਕਾਰਜ ਕਰਣ ਲਈ ਵਚਨਬੱਧਤਾ ਨਿਭਾਈ ਹੈ।