ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ (ਨਿਊ ਜਰਸੀ) ਅਮਰੀਕਾ ਵਿਖੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਮੁੱਖ ਸੇਵਾਦਾਰ ਗਿਆਨੀ ਹਰਦੇਵ ਸਿੰਘ ਨੂੰ ਬਾਵਾ ਨੇ ਭੇਂਟ ਕੀਤੀ.
ਬਰਾੜ ਨੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਦਾ ਕੀਤਾ ਧੰਨਵਾਦ
ਲੁਧਿਆਣਾ, 10 ਅਗਸਤ (ਇੰਦਰਜੀਤ)- ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ (ਨਿਊਜਰਸੀ) ਅਮਰੀਕਾ ਵਿਖੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਮੁੱਖ ਸੇਵਾਦਾਰ ਗਿਆਨੀ ਹਰਦੇਵ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਕਨਵੀਨਰ ਫਾਊਂਡੇਸ਼ਨ ਬਹਾਦਰ ਸਿੰਘ ਸਿੱਧੂ ਅਤੇ ਪ੍ਰਬੰਧਕ ਸਕੱਤਰ ਸੁਨੀਲ ਬਜਾਜ ਨੇ ਭੇਂਟ ਕੀਤੀ ਜਦਕਿ ਇਸ ਸਮੇਂ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ (ਨਿਊਜਰਸੀ) ਅਮਰੀਕਾ ਦੇ ਚੇਅਰਮੈਨ ਬਰਜਿੰਦਰ ਸਿੰਘ ਬਰਾੜ, ਪ੍ਰਧਾਨ ਇੰਦਰਜੀਤ ਸਿੰਘ, ਵਾਈਸ ਪ੍ਰਧਾਨ ਗੁਰਮੇਲ ਸਿੰਘ, ਸੁਰਜੀਤ ਸਿੰਘ ਆਲਮਗੀਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਉਪਰੋਕਤ ਪੁਸਤਕ ਪਿਛਲੇ ਸਾਲ ਜੋ ਪੰਜਾਬੀ, ਹਿੰਦੀ, ਇੰਗਲਿਸ਼ ਵਿੱਚ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਵਿਖੇ ਰਿਲੀਜ਼ ਕੀਤੀ ਗਈ ਸੀ ਜਦਕਿ ਹੁਣ ਪੰਜਾਬੀ ਵਿੱਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ, ਪੁਸਤਕ ਰਿਲੀਜ਼ ਕੀਤੀ ਗਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਕਾਰ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਚਿੱਤਰਾਂ ਸਮੇਤ ਸੁਸ਼ੋਭਿਤ ਹੈ।
ਇਸ ਸਮੇਂ ਸ. ਬਰਾੜ ਨੇ ਕਿਹਾ ਕਿ ਉਹ ਸ਼੍ਰੀ ਬਾਵਾ, ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ ਜੋ ਰਕਬਾ ਭਵਨ ਦੇ ਟਰਸਟੀ ਹਨ। ਉਹਨਾਂ ਵੱਲੋਂ ਉੱਘੇ ਲੇਖਕ ਅਨੁਰਾਗ ਸਿੰਘ ਅਤੇ ਫੋਟੋ ਆਰਟਿਸਟ ਆਰ.ਐਮ ਸਿੰਘ ਤੋਂ ਤਿਆਰ ਕਰਵਾਏ ਚਿੱਤਰਾਂ ਸਮੇਤ ਛਪਵਾਈ ਪੁਸਤਕ ਗਿਆਨ ਦਾ ਸੋਮਾ ਹੈ ਜਿਸ ਨੂੰ ਹਰ ਲਾਇਬ੍ਰੇਰੀ ਤੱਕ ਪਹੁੰਚਾਉਣ ਦੀ ਲੋੜ ਹੈ।