ਪੰਜਾਬ ਸਰਕਾਰ ਦੁਆਰਾ ਲੈਂਡ ਪੂਲਿੰਗ ਪਾਲਸੀ ਰੱਦ ਕਰਨਾ ਕਿਸਾਨਾਂ ਦੀ ਵੱਡੀ ਜਿੱਤ : ਲੱਖੋਵਾਲ.

 

 ਲੁਧਿਆਣਾ, 11 ਅਗਸਤ (ਇੰਦਰਜੀਤ) - ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜਬਰੀ ਪੰਜਾਬ ਦੇ ਕਿਸਾਨਾਂ ਤੇ ਥੋਪੀ ਲੈਂਡ ਪੋਲਿੰਗ ਪੋਲਸੀ ਕਿਸਾਨਾਂ ਦੇ ਭਾਰੀ ਦਬਾਅ ਹੇਠ ਸਰਕਾਰ ਨੂੰ ਅੱਜ ਰੱਦ ਕਰਨੀ ਪਈ ਇਹ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦੀ ਵੱਡੀ ਜਿੱਤ ਹੈ ਕਿਉਂਕਿ ਇਸ ਨੀਤੀ ਨਾਲ ਪੰਜਾਬ ਦੇ ਕਿਸਾਨਾਂ ਦਾ ਉਜਾੜਾ ਤੈਅ ਸੀ ਕਿਸਾਨਾਂ ਦੀ ਆਰਥਿਕਤਾ ਦੇ ਨਾਲ ਨਾਲ ਪਿੰਡਾਂ ਦਾ ਸਭਿਆਚਾਰ ਬੋਲੀ ਸਭ ਕੁਝ ਖਤਰੇ ਵਿੱਚ ਆ ਗਿਆ ਸੀ ਇਸ ਪੋਲਸੀ ਤੋਂ ਕੋਈ ਵੀ ਵਰਗ ਅਛੂਤਾ ਨਹੀਂ ਸੀ ਇਸ ਲਈ ਪੰਜਾਬ ਦਾ ਹਰ ਕੋਈ ਚਾਹੇ ਉਹ ਵਪਾਰੀ ਸੀ ਚਾਹੇ ਦੁਕਾਨਦਾਰ ਸੀ ਤੇ ਚਾਹੇ ਮਜ਼ਦੂਰ ਵਰਗ ਸੀ ਸਾਰਿਆਂ ਨੇ ਇੱਕ ਜੁੜਤਾ ਦਿਖਾਉਂਦੇ ਹੋਏ ਪੰਜਾਬ ਦੇ ਕਿਸਾਨਾਂ ਨਾਲ ਇੱਕ ਸੁਰ ਹੋ ਕੇ ਸਰਕਾਰ ਨੂੰ ਪੋਲਸੀ ਰੱਦ ਕਰਾਉਣ ਲਈ ਭਾਜੜਾ ਪਵਾ ਰਖੀਆਂ ਸਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਨੇ ਮਤੇ ਪਾ ਕੇ ਇੰਨਾ ਪੋਲਿਸੀਆਂ ਨੂੰ ਰੱਦ ਹੀ ਨਹੀਂ ਕੀਤਾ ਸਗੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡਾਂ ਵਿੱਚੋਂ ਸਮੂਹਿਕ ਬਾਈਕਾਟ ਵੀ ਕੀਤਾ ਗਿਆ ਜਗ੍ਹਾ ਜਗ੍ਹਾ ਪਿੰਡਾਂ ਵਿੱਚ ਪੋਸਟਰ ਲਗਾਏ ਗਏ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਜਾਂ ਵਰਕਰ ਪਿੰਡਾਂ ਵਿੱਚ ਦਾਖਲ ਨਹੀਂ ਹੋ ਸਕਦਾ ਇਸ ਤਰ੍ਹਾਂ ਭਾਰੀ ਵਿਰੋਧ ਦੇ ਬਾਅਦ ਵਿੱਚ ਸਰਕਾਰ ਨੇ ਇਹ ਪੋਲਸੀ ਵਾਪਸ ਲੈਣ ਵਿੱਚ ਹੀ ਭਲਾਈ ਸਮਝੀ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਿਸ ਤਰਾਂ ਇਹ ਨੀਤੀ ਕੈਬਨਟ ਵਿੱਚ ਲਿਆ ਕੇ ਲਾਗੂ ਕੀਤੀ ਗਈ ਸੀ ਉਸੇ ਤਰ੍ਹਾਂ ਕੈਬਨਟ ਮੀਟਿੰਗ ਵਿੱਚ ਇਸ ਨੂੰ ਰੱਦ ਕੀਤਾ ਜਾਵੇ  ਤੇ ਅੱਗੇ ਤੋਂ ਕੋਈ ਵੀ ਪੋਲਸੀ ਜੇਕਰ ਬਣਾਉਣੀ ਹੈ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਚਾਹੇ ਉਹ ਰਾਜਨੀਤਿਕ ਹੋਣ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਵਪਾਰਿਕ ਜਥੇਬੰਦੀਆਂ ਹੋਣ ਸਭ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਲੋਕਾਂ ਤੋਂ ਸੁਝਾਅ ਲੈਣੇ ਚਾਹੀਦੇ ਹਨ ਲੋਕਾਂ ਨੂੰ ਪੋਲਸੀ ਵਿੱਚ ਭਾਈ ਵਾਲ ਬਣਾਉਣਾ ਚਾਹੀਦਾ ਹੈ ਕੋਈ ਪੋਲਸੀ ਬਣਾਉਣੀ ਹੈ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੋਵੇ ਨਾ ਕਿ ਉਜਾੜੇ ਲਈ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਲੱਖੋਵਾਲ ਨੇ ਵਧਾਈ ਦਿੱਤੀ ਕਿ ਉਹਨਾਂ ਦੇ ਯਤਨਾਂ ਦੇ ਨਾਲ ਅੱਜ ਦਿੱਲੀ ਸਰਕਾਰ ਨੂੰ ਝੁਕਾਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਰੋਹ ਮੂਹਰੇ ਗੋਡੇ ਟੇਕ ਕੇ ਆਪਣੀ ਬਣਾਈ ਨੀਤੀ ਵਾਪਸ ਲੈ ਗਈl