AAP ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਸੜਕ ਹਾਦਸੇ 'ਚ ਜ਼ਖਮੀ.
ਲੁਧਿਆਣਾ : ਲੁਧਿਆਣਾ ਦੱਖਣੀ ਅਸੈਂਬਲੀ ਹਲਕੇ ਤੋਂ 'ਆਪ' ਵਿਧਾਇਕ ਰਜਿੰਦਰਪਾਲ ਕੌਰ ਛੀਨਾ ਸੜਕ ਹਾਦਸੇ ਵਿਚ ਜ਼ਖਮੀ ਹੋ ਗਏ। ਉਹ ਦਿੱਲੀ ਤੋਂ ਵਾਪਸ ਆ ਰਹੇ ਸਨ,ਕਿ ਵਾਪਸ ਆਉਂਦੇ ਸਮੇਂ, ਉਨ੍ਹਾਂ ਦੀ ਇਨੋਵਾ ਕਾਰ ਖਨੌਰੀ ਸਰਹੱਦ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਵਿਧਾਇਕ ਅਤੇ ਉਨ੍ਹਾਂ ਦਾ ਗੰਨਮੈਨ ਜ਼ਖਮੀ ਹੋ ਗਏ।
ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਪਹਿਲਾਂ ਕੈਥਲ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਵਿਖੇ ਇੱਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
