"ਲੋਕ ਸੌਗਾਤਾਂ ਸਭਿਆਚਾਰ ਮੰਚ" ਵੱਲੋਂ ਆਯੋਜਿਤ 7ਵੇਂ ਤੀਆਂ ਦੇ ਮੇਲੇ 'ਤੇ ਮੁਟਿਆਰਾਂ ਨੇ ਪਾਈਆਂ ਨੱਚ ਨੱਚ ਧਮਾਲਾਂ.
ਅਮਰਪ੍ਰੀਤ ਕੌਰ ਦਹੇਲੇ ਨੂੰ ਮਿਲਿਆ ਮਿਸ ਤੀਜ ਦਾ ਖਿਤਾਬ
*ਪੰਜਾਬੀ ਸਭਿਆਚਾਰ ਦਾ ਹਿੱਸਾ ਹਨ ਇਸ ਤਰਾਂ ਦੇ ਮੇਲੇ- ਕੁਲਵੰਤ ਸਿੱਧੂ*
*ਇਸ ਮੇਲੇ ਨੇ ਦਵਾ ਦਿੱਤੀ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਯਾਦ - ਅਮਰ ਨੂਰੀ*
*ਇਲਾਕੇ ਦੇ ਲੋਕਾਂ ਦੇ ਪਿਆਰ ਸਦਕਾ ਲਗਾਤਾਰ ਜਾਰੀ ਰਹਿਣਗੇ ਅਜਿਹੇ ਮੇਲੇ - ਰੇਸ਼ਮ ਸੱਗੂ*
ਲੁਧਿਆਣਾ, 13 ਅਗਸਤ (ਇੰਦਰਜੀਤ)- ਲੋਕ ਸੌਗਾਤਾਂ ਸਭਿਆਚਾਰ ਮੰਚ ਵੱਲੋਂ ਦਾਣਾ ਮੰਡੀ ਵਿਖੇ ਸੈਲੀਬ੍ਰੇਸ਼ਨ ਪਲਾਜਾ ਵਿੱਖੇ 7ਵਾਂ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੀ ਅਗਵਾਈ ਮੰਚ ਦੀ ਮੁੱਖ ਸਰਪ੍ਰਸਤ ਹਲਕਾ ਆਤਮ ਨਗਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪਤਨੀ ਰੀਤ ਕੌਰ ਸਿੱਧੂ, ਚੈਅਰਪਰਸਨ ਮੇਅਰ ਇੰਦਰਜੀਤ ਕੌਰ, ਸਕੱਤਰ ਪ੍ਰਿਆ ਲੋਟੇ ਅਤੇ ਮੰਚ ਦੀ ਪ੍ਰਧਾਨ ਸ਼੍ਰੀਮਤੀ ਸਵਰਨ ਕੌਰ ਸੱਗੂ ਨੇ ਕੀਤੀ। ਇਸ ਮੌਕੇ ਪੁਰਾਤਨ ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਧਮਾਲਾਂ ਪਾਈਆਂ। ਉੱਥੇ ਨਵਵਿਆਹੀਆਂ ਮੁਟਿਆਰਾਂ ਨੇ ਬੋਲੀਆਂ ਪਾਕੇ ਮੇਲਾ ਅੰਬਰੀ ਪਹੁੰਚਾਇਆ। ਇਸ ਮੌਕੇ ਚਰਖਾ ਕੱਤਣ ਦੇ ਨਾਲ ਨਾਲ ਫ਼ੁਲਕਾਰੀ, ਪੱਖੀਆਂ, ਜਾਗੋ, ਸੰਦੂਕ, ਘੜੇ, ਛੱਜ ਅਤੇ ਹੋਰ ਪੰਜਾਬੀ ਸੱਭਿਆਚਾਰ ਦੇ ਪੁਰਾਤਨ ਸਮਾਨ ਅਤੇ ਪੰਜਾਬੀ ਵਿਰਸੇ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੀਆਂ ਦੇ ਵੱਖ-ਵੱਖ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ।
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕਾ ਤੇ ਅਭਿਨੇਤਰੀ ਅਮਰ ਨੂਰੀ, ਪੰਜਾਬੀ ਅਦਾਕਾਰਾ ਮੈਂਡੀ ਸੰਧੂ, ਆਰ. ਦੀਪ ਰਮਨ, ਹਰਜੀਤ ਘੁੰਮਣ, ਸਿੰਮੀ ਕਵਾਤਰਾ ਅਤੇ ਕਮਲ ਸੰਗਰੂਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਵਿੱਚ ਅਮਰਪ੍ਰੀਤ ਕੌਰ ਦਹੇਲੇ ਨੂੰ ਮਿਸ ਤੀਜ ਦੇ ਖਿਤਾਬ ਨਾਲ ਨਵਾਜਿਆ ਗਿਆ। ਮੰਚ ਦੇ ਸਰਪ੍ਰਸਤ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਰਹੇ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਮੇਲੇ ਪੰਜਾਬੀ ਸਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਹਰ ਸਾਲ ਆਯੋਜਿਤ ਹੋਣ ਵਾਲੇ ਅਜਿਹੇ ਮੇਲਿਆਂ ਸਦਕਾ ਹੀ ਅਸੀਂ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਸਭਿਆਚਾਰ ਦੀ ਵਿਰਾਸਤ ਸੌਂਪ ਸਕਦੇ ਹਾਂ। ਉਹਨਾਂ ਪ੍ਰਬੰਧਕਾਂ ਨੂੰ ਏਨਾ ਵਧੀਆ ਮੇਲਾ ਆਯੋਜਿਤ ਕਰਨ ਤੇ ਵਧਾਈ ਦਿੱਤੀ। ਪੰਜਾਬੀ ਗਾਇਕਾ ਤੇ ਅਭਿਨੇਤਰੀ ਅਮਰ ਨੂਰੀ ਨੇ ਕਿਹਾ ਕਿ ਇਸ ਮੇਲੇ ਦੀ ਸੁੰਦਰਤਾ ਨੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਯਾਦ ਦਵਾ ਦਿੱਤੀ ਹੈ। ਕਿਉਂਕਿ ਇਸ ਮੇਲੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਸਦੀਆਂ ਤੱਕ ਜਿਉਂਦਾ ਰੱਖਣ ਲਈ ਅਜਿਹੇ ਮੇਲੇ ਲੱਗਦੇ ਰਹਿਣੇ ਚਾਹੀਦੇ ਹਨ। 'ਆਪ' ਆਗੂ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ 7 ਸਾਲ ਤੋਂ ਇਹ ਮੇਲਾ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸੰਗਤ ਦਾ ਸਹਿਯੋਗ ਮਿਲਿਆਂ ਤਾਂ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਰਹੇਗਾ।
ਇਸ ਮੌਕੇ ਕੌਂਸਲਰ ਮਮਤਾ ਰਾਣੀ, ਸਾਬਕਾ ਕੌਂਸਲਰ ਰਾਸ਼ੀ ਅਗਰਵਾਲ, ਅਪਜਿੰਦਰ ਕੌਰ, ਕੌਂਸਲਰ ਅਨੀਤਾ ਨਨਚਾਹਲ ਅਤੇ ਬਲਾਕ ਪ੍ਰਧਾਨ ਕਰਨ ਨਨਚਾਹਲ, ਅਵਨੀਤ ਕੌਰ, ਨਨਕਾਣਾ ਸਾਹਿਬ ਸਕੂਲ ਦੀ ਪ੍ਰਿੰ. ਹਰਮੀਤ ਕੌਰ ਵੜੈਚ, ਕੌਂਸਲਰ ਕੰਵਲਜੀਤ ਕੌਰ ਸਚਦੇਵਾ, ਪ੍ਰਜੀਤ ਕੌਰ ਗਹਿਰ ਅਤੇ ਅਮਨਪ੍ਰੀਤ ਕੌਰ ਕ੍ਰਿਸਟਲ, ਅਜਿੰਦਰ ਕੌਰ, ਨਿੱਕੀ ਕੋਹਲੀ, ਕਰਮਜੀਤ ਕੌਰ ਸੰਦੜਾ, ਹਰਜੀਤ ਕੌਰ ਗਰਚਾ, ਸੁਖਵਿੰਦਰ ਕੌਰ ਸੁੱਖੀ, ਮਨਜਿੰਦਰ ਕੌਰ, ਹਰਜਿੰਦਰ ਕੌਰ, ਮੀਰਾ, ਹਰਪ੍ਰੀਤ ਪੰਨੂ, ਨੀਲਮ ਲਖਨਪਾਲ, ਅੰਗਦ ਕੰਡਾ, ਸੁਖਵਿੰਦਰ ਸਿੰਘ, ਨਰਿੰਦਰ ਮਲਹੋਤਰਾ, ਅਮਰਪਾਲ ਤੇ ਸੁੱਖਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੀ ਤਿਆਰੀ ਵਿੱਚ ਮੋਨੂੰ ਰੁਪਾਲ, ਲੱਕੀ, ਮਨਪ੍ਰੀਤ ਬਾਦਲ, ਰੂਬਲ ਤੇ ਰੇਸ਼ਮ ਸੱਗੂ ਨੇ ਵਿਸ਼ੇਸ਼ ਯੋਗਦਾਨ ਦਿੱਤਾ।