ਪੀ.ਆਰ.ਐਸ.ਸੀ. ਵੱਲੋਂ ਨੈਸ਼ਨਲ ਰਿਮੋਟ ਸੈਸਿੰਗ ਅਤੇ ਨੈਸ਼ਨਲ ਸਪੇਸ ਦਿਵਸ 2025 ਮਨਾਇਆ ਗਿਆ.
ਲੁਧਿਆਣਾ 14 ਅਗਸਤ (ਰਾਕੇਸ਼ ਅਰੋੜਾ) - ਪੰਜਾਬ ਰਿਮੋਟ ਸੈਸਿੰਗ ਸੈਂਟਰ ਵਿਖੇ ਇੰਡੀਅਨ ਸੋਸਾਇਟੀ ਆਫ ਰਿਮੋਟ ਸੈਸਿੰਗ - ਲੁਧਿਆਣਾ ਚੈਪਟਰ ਵੱਲੋਂ ਨੈਸ਼ਨਲ ਰਿਮੋਟ ਸੈਸਿੰਗ ਅਤੇ ਨੈਸ਼ਨਲ ਸਪੇਸ ਦਿਵਸ 14.8.2025 ਨੂੰ ਮਨਾਇਆ ਗਿਆ। ਜਿਸ ਵਿੱਚ ਕਈ ਸਕੂਲਾਂ ਦੇ ਬੱਚਿਆ, ਪੀ.ਏ.ਯੂ. ਫੈਕਲਟੀ, ਵਿਦਿਆਰਥੀਆਂ ਨੇ ਅਤੇ ਪੀ.ਆਰ.ਐਸ.ਸੀ. ਦੇ ਵਿਗਿਆਨੀਆਂ ਅਤੇ ਸਟਾਫ ਨੇ ਭਾਗ ਲਿਆ। ਡਾ. ਬਰਜਿੰਦਰਾ ਪਟੈਰੀਆ, ਡਾਇਰੈਕਟਰ, ਪੀ.ਆਰ.ਐਸ.ਸੀ. ਨੇ ਆਪਣੇ ਭਾਸ਼ਨ ਵਿੱਚ ਰਿਮੋਟ ਸੈਸਿੰਗ ਟੈਕਨੋਲੋਜੀ ਤੇ ਆਏ ਬੱਚਿਆ ਅਤੇ ਮਹਿਮਾਨਾਂ ਨੂੰ ਸੰਬੋਧਿਤ ਕੀਤਾ। ਬੱਚਿਆ ਨੇ ਸਪੇਸ ਤਕਨਾਲੋਜੀ ਤੇ ਲੇਖ , ਡਰਾਇੰਗ ਮੁਕਾਬਲਿਆਂ ਵਿਚ ਭਾਗ ਲਿਆ ਗਏ ਅਤੇ ਬੱਚਿਆ ਨੂੰ ਇਨਾਮ ਵੀ ਵੰਡੇ ਗਏ।ਡਾ. ਅਜੇ ਮਾਥੁਰ, ਸੈਕਟਰੀ, ਆਈ.ਐਸ.ਆਰ.ਐਸ., ਲੁਧਿਆਣਾ ਚੈਪਟਰ ਨੇ ਰਿਮੋਟ ਸੈਸਿੰਗ ਬਾਰੇ ਇਕ ਭਾਸ਼ਣ ਪੇਸ਼ ਕੀਤਾ। ਡਾ. ਸ਼ਸ਼ੀਕਾਂਤ ਸਾਹੂ, ਵਾਈਸ ਪਰੈਜ਼ੀਡੈਂਟ ਨੇ ਮੁੱਖ ਮਹਿਮਾਨ ਡਾ. ਅਨੂਪ ਦਾਸ, ਨਿਸਾਰ ਟੀਮ ਲੀਡ, ਸਪੇਸ ਐਪਲੀਕੇਸ਼ਨ ਸੈਂਟਰ, ਇਸਰੋ, ਡਿਪਾਰਮੈਂਟ ਆਫ ਸਪੇਸ, ਅਹਿਮਦਾਬਾਦ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਨਿਸਾਰ ਸੈਟੇਲਾਈਟ ਡੈਟਾ ਅਤੇ ਇਸਦੇ ਉਪਯੋਗ ਤੇ ਭਾਸ਼ਣ ਦਿੱਤਾ। ਡਾ. ਹਰਪਿੰਦਰ ਸਿੰਘ ਨੇ ਰਿਮੋਟ ਸੈਸਿੰਗ ਅਤੇ ਜੀ.ਆਈ.ਐਸ, ਦੀ ਵਿਧੀ ਦੁਆਰਾ ਫਸਲਾਂ ਦੀ ਰਹਿੰਦ ਖੂੰਹਦ (ਪਰਾਲੀ) ਸਾੜਨ ਦੀ ਨਿਗਰਾਨੀ ਤੇ ਆਪਣੇ ਅਨੁਭਵ ਸਾਂਝੇ ਕੀਤੇ। ਡਾ. ਆਰਤੀ ਵੱਲੋਂ ਪੂਰੇ ਪ੍ਰਗਰਾਮ ਦਾ ਸੰਚਾਲਨ ਕੀਤਾ ਗਿਆ।
