ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਦੇਸ਼ ਭਗਤੀ ਦੇ ਗੀਤ ਗਾ ਕੇ ਮਨਾਇਆ ਆਜ਼ਾਦੀ ਦਿਹਾੜਾ.

 


ਲੁਧਿਆਣਾ 17 ਅਗਸਤ (ਰਾਕੇਸ਼ ਅਰੋੜਾ)- 79ਵੇਂ ਆਜ਼ਾਦੀ ਦਿਵਸ ਤੇ ਵਿਧਾਨ ਸਭਾ ਹਲਕਾ ਪੂਰਬੀ ਵਿਖੇ ਕਾਂਗਰਸੀ ਆਗੂ ਸਰਦਾਰ ਗੁਰਮੇਲ ਸਿੰਘ ਪਹਿਲਵਾਨ ਦੇ ਨਿਵਾਸ ਸਥਾਨ ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਇਸ ਉਹਨਾਂ ਨਾਲ ਪੁਰਾਣੇ ਕਾਂਗਰਸੀ ਆਗੂਆ ਨੇ ਸਾਂਝੇ ਤੌਰ ਤੇ ਭਾਰਤ ਦਾ ਆਜ਼ਾਦੀ ਦਿਹਾੜਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ ਜੈਮਲ ਸਿੰਘ ਚੋਹਾਨ, ਸਾਬਕਾ ਬਲਾਕ ਪ੍ਰਧਾਨ ਸੰਜੇ ਸ਼ਰਮਾ, ਸਾਬਕਾ ਕੌਂਸਲਰ ਉਮੇਸ਼ ਸ਼ਰਮਾ, ਅਤੇ ਕਾਂਗਰਸੀ ਆਗੂ ਸੰਨੀ ਪਹੂਜਾ, ਆਦਿ ਨੇ ਵੀ ਸਹਿਯੋਗ ਦਿੱਤਾ। ਇਸ ਆਜ਼ਾਦੀ ਦਿਹਾੜੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਜਿੱਥੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਮਨਾਉਂਦੇ ਹੋਏ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੰਦਿਆਂ ਰਾਸ਼ਟਰ ਗਾਇਨ  ਕੀਤਾ,ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਲਾਕ਼ਾ ਨਿਵਾਸੀਆਂ ਨੇ ਖੁਸ਼ੀ ਵਿੱਚ ਦੇਸ਼ ਭਗਤੀ ਦੇ ਗੀਤ ਗਾ ਕੇ ਆਜ਼ਾਦੀ ਦਿਵਸ਼ ਮਨਾਇਆ। ਜਿਸ ਦੌਰਾਨ ਆਪਣੇ ਸੰਬੋਧਨ ਵਿੱਚ ਸ ਗੁਰਮੇਲ ਸਿੰਘ ਪਹਿਲਵਾਨ ਨੇ  ਆਪਣੇ ਸੰਬੋਧਨ ਸਮੇਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਬਹੁਤ ਹੀ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਲੰਬੇ ਸਮੇਂ ਬਾਅਦ ਪ੍ਰਾਪਤ ਹੋਈ ਸੀ। ਜਿਸ ਨੂੰ ਕਾਇਮ ਰੱਖਣ ਲਈ ਦੇਸ਼ ਦੀਆਂ ਸੈਨਾਵਾਂ ਦੇ ਫੌਜੀ ਵੀਰ ਅੱਜ ਵੀ ਆਪਣਾ ਖੂਨ ਬਹਾ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਦੇਸ਼ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਲਈ ਆਪੋ ਆਪਣਾ ਯੋਗਦਾਨ ਪਾਉਂਦੇ ਰਹੀਏ।ਇਸ ਮੌਕੇ ਤੇ ਸਰਦਾਰ ਗੁਰਮੇਲ ਸਿੰਘ ਪਹਿਲਵਾਨ , ਸਾਬਕਾਂ ਬਲਾਕ ਪ੍ਰਧਾਨ ਸੰਜੇ ਸ਼ਰਮਾ, ਸਾਬਕਾ ਕੌਂਸਲਰ ਉਮੇਸ਼ ਸ਼ਰਮਾ, ਸ੍ਰੀ ਸੰਨੀ ਪਹੂਜਾ ਵਾਈਸ ਪ੍ਰੈਸੀਡੈਂਟ, ਰਾਜ ਕੁਮਾਰ ਰਾਜੂ,ਸਰਦਾਰ ਜੈਮਲ ਸਿੰਘ ਚੋਹਾਨ ,ਪ੍ਰਮੋਦ ਅਗਰਵਾਲ, ਰਮਨ ਜਗਦੰਬਾ, ਦਰਸ਼ਨ ਸੈਣੀ, ਵਿਸ਼ਾਲ ਕੁਮਾਰ, ਰਸ਼ਪਾਲ ਸਿੰਘ, ਧਰਮਪਾਲ, ਸ਼ਮਸ਼ੇਰ ਸਿੰਘ ਲਾਖਾ,ਚਮਨ ਲਾਲ, ਸਰਪੰਚ ਇਕਬਾਲ ਸਿੰਘ, ਨਿੱਕਾ ਸਿੰਘ, ਚੇਤਨ ਸ਼ਰਮਾ, ਸੁਰਿੰਦਰ ਸਿੰਘ ਮਾਸਕੋ,  ਜੀਤਾ ਪਵਾਰ, ਸੰਤੋਖ ਸਿੰਘ ਪ੍ਰਧਾਨ, ਆਦਿ ਹਾਜ਼ਰ ਸਨ।