ਪੰਜਾਬ ਵਿੱਚ ਅਨਾਜ ਵੰਡ ਸੁਧਾਰਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਚੰਡੀਗੜ੍ਹ ਵਿੱਚ ਤੀਜੀ ਰਾਜ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ.
ਕੇਂਦਰ ਸਰਕਾਰ ਨੇ ਪੰਜਾਬ ਨੂੰ 18 ਪ੍ਰਮੁੱਖ ਅਨਾਜ ਖਰੀਦ ਰਾਜਾਂ ਵਿੱਚ ਸ਼ਾਮਲ ਕੀਤਾ
ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਚੰਡੀਗੜ੍ਹ ਵਿੱਚ ਅਨਾਜ ਖਰੀਦ ਸੁਧਾਰਾਂ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ
ਚੰਡੀਗੜ੍ਹ, 18 ਅਗਸਤ: ਅਨਾਜ ਖਰੀਦ ਈਕੋਸਿਸਟਮ ਦੀ ਕੁਸ਼ਲਤਾ, ਪਾਰਦਰਸ਼ਤਾ ਅਤੇ ਡਿਜੀਟਲ ਏਕੀਕਰਨ ਨੂੰ ਮਜ਼ਬੂਤ ਕਰਨ ਲਈ ਚੱਲ ਰਹੀ ਰਾਸ਼ਟਰੀ ਪਹਿਲਕਦਮੀ ਦੇ ਹਿੱਸੇ ਵਜੋਂ, ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ (DFPD) ਨੇ ਅੱਜ 18 ਅਗਸਤ ਨੂੰ ਚੰਡੀਗੜ੍ਹ ਵਿੱਚ ਪੰਜਾਬ ਲਈ ਇੱਕ ਰਾਜ-ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ।
ਵਰਕਸ਼ਾਪ ਦਾ ਉਦਘਾਟਨ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ਼੍ਰੀ ਸੰਜੀਵ ਚੋਪੜਾ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਨੇ ਸੰਯੁਕਤ ਸਕੱਤਰ (ਨੀਤੀ ਅਤੇ ਖੁਰਾਕ ਨਿਗਮ), ਭਾਰਤੀ ਖੁਰਾਕ ਨਿਗਮ (FCI) ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਮੌਜੂਦਗੀ ਵਿੱਚ ਕੀਤਾ।
ਇਸ ਸਮਾਗਮ ਵਿੱਚ ਪੰਜਾਬ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਦੇ 125 ਰਾਜ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ (ਪਨਸਪ), ਪੰਜਾਬ ਅਨਾਜ ਖਰੀਦ ਨਿਗਮ (ਪਨਗ੍ਰੇਨ), ਰਾਜ ਵੇਅਰਹਾਊਸਿੰਗ ਨਿਗਮ (ਐਸਡਬਲਯੂਸੀ) ਅਤੇ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ (ਮਾਰਕਫੈੱਡ) ਦੇ ਪ੍ਰਬੰਧ ਨਿਦੇਸ਼ਕ ਸ਼ਾਮਲ ਸਨ। ਵਰਕਸ਼ਾਪ ਸਮਰੱਥਾ ਨਿਰਮਾਣ, ਗਿਆਨ ਸਾਂਝ ਅਤੇ ਖਰੀਦ ਨੀਤੀਆਂ ਅਤੇ ਡਿਜੀਟਲ ਸੁਧਾਰਾਂ ਦੀ ਵਿਹਾਰਕ ਜਾਣ-ਪਛਾਣ 'ਤੇ ਕੇਂਦਰਿਤ ਸੀ।
ਇਹ ਵਰਕਸ਼ਾਪ 18 ਪ੍ਰਮੁੱਖ ਅਨਾਜ ਖਰੀਦ ਰਾਜਾਂ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਖਰੀਦ ਸੁਧਾਰਾਂ 'ਤੇ ਰਾਜ ਪੱਧਰੀ ਵਰਕਸ਼ਾਪਾਂ ਦੀ ਇੱਕ ਵਿਆਪਕ ਲੜੀ ਦਾ ਹਿੱਸਾ ਹੈ। ਇਸਦਾ ਮੰਤਵ ਜਾਗਰੂਕਤਾ ਵਧਾਉਣਾ, ਮੁੱਖ ਨੀਤੀਗਤ ਉਪਾਵਾਂ ਨੂੰ ਲਾਗੂ ਕਰਨ ਵਿੱਚ ਸੁਧਾਰ ਕਰਨਾ ਅਤੇ ਖਰੀਦ ਕੇਂਦਰ ਸਵੈ-ਮੁਲਾਂਕਣ ਪੋਰਟਲ (ਪੀਸੀਐਸਏਪੀ), ਸੰਯੁਕਤ ਭੌਤਿਕ ਤਸਦੀਕ ਗੈਰ ਪਾਲਿਸ਼ ਚੌਲਾਂ (ਜੇਪੀਵੀ), ਕੇਂਦਰੀ ਅਨਾਜ ਖਰੀਦ ਪੋਰਟਲ (ਸੀਐਫਪੀਪੀ), ਕੇਂਦਰੀ ਅਨਾਜ ਭੰਡਾਰਨ ਪੋਰਟਲ (ਸੀਐਫਐਸਪੀ), ਐਗਰੀ-ਸਟੈਕ, 10% ਟੁੱਟੇ ਹੋਏ ਚੌਲ ਵਿਧੀ, ਰੂਟ ਅਨੁਕੂਲਨ ਅਤੇ ਖਰੀਦ ਅਤੇ ਭੰਡਾਰਨ ਨੀਤੀ ਲਈ ਸਕੈਨ ਮੋਡੀਊਲ ਵਰਗੇ ਡਿਜੀਟਲ ਪਲੇਟਫਾਰਮਾਂ ਨੂੰ ਸੁਖਾਲ਼ੇ ਤੌਰ 'ਤੇ ਅਪਣਾਉਣ ਨੂੰ ਯਕੀਨੀ ਬਣਾਉਣਾ ਹੈ।
