ਸਤੀਸ਼ ਗੁਲਾਟੀ ਅਤੇ ਦਿਲਜੀਤ ਸਿੰਘ ਖਹਿਰਾ ਪਰਿਵਾਰ ਨੂੰ ਗਹਿਰਾ ਸਦਮਾ.

 


ਲੁਧਿਆਣਾ, 20 ਅਗਸਤ : ਪੰਜਾਬੀ ਲੇਖਕ ਤੇ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਦੇ ਮਾਲਕ ਸਤੀਸ਼  ਗੁਲਾਟੀ ਦੇ ਦਾਮਾਦ ਅੰਮ੍ਰਿਤਪਾਲ  ਸਿੰਘ ਖਹਿਰਾ ਸਪੁੱਤਰ ਸ.ਦਿਲਜੀਤ ਸਿੰਘ ਦਲੇਰ ਦਾ ਅਚਨਚੇਤ ਬੀਤੇ ਦਿਨ ਦੇਹਾਂਤ ਹੋ ਗਿਆ  ਹੈ। 

ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ ਅੱਜ 20 ਅਗਸਤ ਬਾਅਦ  ਦੁਪਿਹਰ 2 ਵਜੇ ਪਿੰਡ ਪਮਾਲ  ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੌਕੇ ਗੁਲਾਟੀ ਅਤੇ ਖਹਿਰਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਦੋਸਤ, ਮਿੱਤਰ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਆਸੀ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਅਤੇ ਸਾਹਿਤਕਾਰ ਸਵ: ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ।