ਸਿੱਖ ਜੀਵਨ ਜਾਚ ਸੰਸਥਾ ਵੱਲੋਂ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸਮਾਗਮ 22 ਨੂੰ .

 


ਬਾਬਾ ਬਕਾਲਾ ਸਾਹਿਬ 20 ਅਗਸਤ( ਸੁੱਖਰਾਜ ਸਿੰਘ ਮੱਦੇਪੁਰ) ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ (ਰਜਿ:) ਪੰਜਾਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੀ ਨੂੰ ਸਮਰਪਿਤ ਇੱਕ ਸਮਾਗਮ 22 ਅਗਸਤ ਨੂੰ ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਐਮ ਏ ਨੇ ਦੱਸਿਆ ਹੈ ਕਿ ਸੰਸਥਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਬੀਤੇ ਸਮੇਂ ਦੌਰਾਨ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਨਾਲ ਜੋੜਨ ਲਈ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ ਹੁਣ 22 ਅਗਸਤ ਨੂੰ ਇਹਨਾਂ ਪ੍ਰੀਖਿਆਵਾਂ ਵਿੱਚ ਅਵੱਲ ਆਉਣ ਵਾਲੇ 5000 ਦੇ ਕਰੀਬ ਬੱਚਿਆਂ ਨੂੰ ਇਸ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਇੰਨਾ ਸਮਾਗਮਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਤਰਨਾ ਦਲ ਦੇ 16 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਮੇਤ ਸਿੱਖ ਪੰਥ ਦੇ ਮਹਾਨ ਆਗੂ ਸਾਹਿਬਾਨ ਪੁੱਜ ਕੇ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸੁਖਦੇਵ ਸਿੰਘ ਔਜਲਾ ,ਜਗਪ੍ਰੀਤ ਸਿੰਘ, ਮਨਪ੍ਰੀਤ ਸਿੰਘ ਠੁਕਰਾਲ ,ਗੁਰਜੰਟ ਸਿੰਘ ਪਡਿਆਣਾ, ਅਜੀਤ ਸਿੰਘ ਮੈਂਬਰ ,ਮੇਜਰ ਸਿੰਘ, ਮਨਪ੍ਰੀਤ ਸਿੰਘ ਭੁੱਲਰ ,ਯੁਵਰਾਜ ਸਿੰਘ, ਨਿਰਵੈਰ ਸਿੰਘ ਖਾਲਸਾ ਸਾਬਕਾ ਸੈਨਿਕ, ਹਰਪ੍ਰੀਤ ਸਿੰਘ ਖਲਚੀਆਂ, ਕਮਲਜੀਤ ਸਿੰਘ ਮਦੇਪੁਰ ,ਸੁਖਰਾਜ ਸਿੰਘ ਮੱਦੇਪੁਰ,ਮੰਗਲ ਸਿੰਘ ਟਪਿਆਲਾ ਹੋਰ ਸ਼ਖਸੀਅਤਾਂ ਹਾਜ਼ਰ ਸਨ ।