ਛੱਜਲਵੱਡੀ ਪਿੰਡ ਵਿਖੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ.

 


ਬਾਬਾ ਬਕਾਲਾ ਸਾਹਿਬ 21 ਅਗਸਤ (ਸੁਖਰਾਜ ਸਿੰਘ ) ਪੁਲਿਸ ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਛੱਜਲਵੱਡੀ ਵਿਖੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਿੰਡ ਛੱਜਲਵੱਡੀ ਦਾ ਨੌਜਵਾਨ ਜੁਗਰਾਜ ਸਿੰਘ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਦੇ ਬੈਠਾ ਸੀ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਰਾਜ ਸਿੰਘ ਤੇ ਘਰ ਦੇ ਸਾਹਮਣੇ ਖੜੇ ਹੋ ਗਏ ਅਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ  ਉਸ ਦੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਰਸਤੇ ਵਿੱਚ ਜਾਂਦਿਆਂ ਵੀ ਉਹਨਾਂ ਨੇ ਹਵਾਈ ਫਾਇਰ ਕੀਤੇ ਜੁਗਰਾਜ ਸਿੰਘ ਦੇ ਸਰੀਰ ਤੇ ਸੱਤ ਗੋਲੀਆਂ ਵੱਜੀਆਂ ਲੱਤਾਂ ਪੇਟ ਮੋਢੇ ਤੇ ਦੱਸੀਆਂ ਜਾ ਰਹੀਆਂ ਹਨ। ਗੰਭੀਰ ਰੂਪ ਵਿੱਚ ਫੱਟੜ ਹੋਏ ਜੁਗਰਾਜ ਸਿੰਘ ਨੂੰ ਜੇਰੇ ਇਲਾਜ ਲਈ ਅੰਮ੍ਰਿਤਸਰ ਹਸਪਤਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।